ਫੁਝੋਊ (ਚੀਨ), (ਬਿਊਰੋ)— ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਚਾਈਨਾ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ 'ਚ ਜੇਤੂ ਸ਼ੁਰੂਆਤ ਕਰਦੇ ਹੋਏ ਮਹਿਲਾ ਸਿੰਗਲਜ਼ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ।
ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰਨ ਸਾਇਨਾ ਨੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ 'ਚ ਅਮਰੀਕਾ ਦੀ ਬੇਈਵੇਨ ਝਾਂਗ ਨੂੰ 30 ਮਿੰਟਾਂ ਤੱਕ ਚੱਲੇ ਮੁਕਾਬਲੇ 'ਚ ਲਗਾਤਾਰ ਗੇਮਾਂ 'ਚ 21-12, 21-13 ਨਾਲ ਹਰਾਇਆ। ਸਾਇਨਾ ਦੀ 12ਵੀਂ ਰੈਂਕਿੰਗ ਦੀ ਝਾਂਗ ਖਿਲਾਫ ਕਰੀਅਰ 'ਚ ਤੀਜੇ ਮੁਕਾਬਲੇ 'ਚ ਇਹ ਤੀਜੀ ਜਿੱਤ ਹੈ। ਉਸ ਨੇ ਇਸ ਤੋਂ ਪਹਿਲਾਂ ਅਮਰੀਕੀ ਖਿਡਾਰਨ ਨੂੰ 3 ਸਾਲ ਪਹਿਲਾਂ 2014 'ਚ 2 ਵਾਰ ਹਰਾਇਆ ਸੀ। ਉਥੇ ਪੀ. ਵੀ. ਸਿੰਧੂ ਤੇ ਐੱਚ. ਐੱਸ. ਪ੍ਰਣਯ ਨੇ ਵੀ ਦੂਸਰੇ ਦੌਰ 'ਚ ਪ੍ਰਵੇਸ਼ ਕਰ ਲਿਆ। ਸਿੰਧੂ ਨੇ ਜਾਪਾਨ ਦੀ ਸਿਆਕਾ ਸਾਤੋ ਨੂੰ 24-22, 23-21 ਨਾਲ ਹਰਾਇਆ। ਪ੍ਰਣਯ ਨੇ ਕੋਰੀਆ ਦੇ ਲੀ ਡੋਂਗ ਕਿਊਨ ਨੂੰ 18-21, 21-16, 21-19 ਨਾਲ ਹਰਾਇਆ।
ਸੀਨੀਅਰ ਬੱਲੇਬਾਜ਼ ਮੈਥਿਊਜ਼ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰੇਗਾ : ਚਾਂਦੀਮਲ
NEXT STORY