ਨਵੀਂ ਦਿੱਲੀ— ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾ ਕਰ ਸਕੇ ਭਾਰਤ ਦੇ ਰੋਹਨ ਬੋਪੰਨਾ ਨੂੰ ਤਾਜ਼ਾ ਏ. ਟੀ. ਪੀ. ਟੈਨਿਸ ਰੈਂਕਿੰਗ ਵਿਚ ਇਕ ਸਥਾਨ ਦਾ ਨੁਕਸਾਨ ਹੋਇਆ ਹੈ, ਜਦਕਿ ਮਹਿਲਾ ਡਬਲਜ਼ ਵਿਚ ਸਾਨੀਆ ਮਿਰਜ਼ਾ ਆਪਣੇ ਸੱਤਵੇਂ ਸਥਾਨ 'ਤੇ ਬਰਕਰਾਰ ਹੈ। ਵਿੰਬਲਡਨ 'ਚ ਪੁਰਸ਼ ਡਬਲਜ਼ ਦੇ ਦੂਜੇ ਦੌਰ ਵਿਚ ਹਾਰ ਕੇ ਬਾਹਰ ਹੋ ਗਿਆ ਬੋਪੰਨਾ ਵਿਸ਼ਵ ਡਬਲਜ਼ ਰੈਂਕਿੰਗ ਵਿਚ ਹੁਣ ਇਕ ਸਥਾਨ ਹੇਠਾਂ 22ਵੇਂ ਸਥਾਨ 'ਤੇ ਖਿਸਕ ਗਿਆ ਹੈ।
ਪਰ ਡਬਲਜ਼ ਰੈਂਕਿੰਗ ਵਿਚ ਟਾਪ-100 ਵਿਚ ਭਾਰਤ ਦਾ ਦਿਵਿਜ ਸ਼ਰਣ 6 ਸਥਾਨਾਂ ਦੇ ਸੁਧਾਰ ਨਾਲ 51ਵੇਂ, ਪੂਰਵ ਰਾਜਾ ਪੰਜ ਸਥਾਨ ਉਪਰ 52ਵੇਂ, ਲੀਏਂਡਰ ਪੇਸ 3 ਸਥਾਨਾਂ ਦੇ ਸੁਧਾਰ ਨਾਲ 59ਵੇਂ ਨੰਬਰ 'ਤੇ ਪਹੁੰਚ ਗਿਆ ਹੈ।
ਉਥੇ ਹੀ ਮਹਿਲਾ ਡਬਲਜ਼ ਰੈਂਕਿੰਗ ਵਿਚ ਭਾਰਤ ਦੀ ਚੋਟੀ ਦੀ ਖਿਡਾਰਨ ਸਾਨੀਆ ਵੀ ਵਿੰਬਲਡਨ ਵਿਚ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ ਸੀ ਤੇ ਮਹਿਲਾ ਡਬਲਜ਼ ਵਰਗ ਵਿਚ ਉਹ ਬੈਲਜੀਅਮ ਦੀ ਕਰਸਟਨ ਫਿਲਪਕੇਂਸ ਨਾਲ ਦੂਜੇ ਦੌਰ 'ਚ ਹੀ ਬਾਹਰ ਹੋ ਗਈ, ਜਦਕਿ ਮਿਕਸਡ ਡਬਲਜ਼ ਵਿਚ ਉਹ ਕ੍ਰੋਸ਼ਏਸ਼ੀਆਈ ਜੋੜੀਦਾਰ ਇਵਾਨ ਡੋਡਿਗ ਨਾਲ ਤੀਜੇ ਦੌਰ ਵਿਚ ਹੀ ਹਾਰ ਗਈ ਸੀ। ਹਾਲਾਂਕਿ ਉਸ ਦੀ ਰੈਂਕਿੰਗ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ ਤੇ ਉਹ ਸੱਤਵੇਂ ਸਥਾਨ 'ਤੇ ਬਰਕਰਾਰ ਹੈ।
ਦੱਖਣੀ ਅਫਰੀਕਾ ਨੇ ਕੀਤੀ ਸੀਰੀਜ਼ 'ਚ ਧਮਾਕੇਦਾਰ ਵਾਪਸੀ
NEXT STORY