ਨਵੀਂ ਦਿੱਲੀ—2 ਵਾਰ ਓਲੰਪਿਅਨ ਸੰਜੀਵ ਰਾਜਪੂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੰਗਲਵਾਰ ਨੂੰ ਇੱਥੇ 17ਵੀਂ ਕੁਮਾਰ ਸੁਰੇਂਦਰ ਸਿੰਘ ਮੈਮੋਰੀਅਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਆਖਰੀ ਦਿਨ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ 'ਚ ਸੋਨ ਤਮਗਾ ਜਿੱਤਿਆ। ਹਰਿਆਣਾ ਦੀ ਅਗਵਾਈ ਕਰ ਰਹੇ ਸੰਜੀਵ ਨੇ 453.4 ਅੰਕ ਨਾਲ ਚਾਂਦੀ ਅਤੇ ਚੈਨ ਸਿੰਘ ਨੇ 442.5 ਅੰਕ ਨਾਲ ਕਾਂਸੀ ਤਮਗਾ ਜਿੱਤਿਆ।
ਸੱਤਿਯਿੰਦਰ ਅਤੇ ਚੈਨ ਸਿੰਘ ਦੋਵੇਂ ਫੌਜ ਦੀ ਅਗਵਾਈ ਕਰ ਰਹੇ ਸਨ। ਜੂਨੀਅਰ ਵਰਗ 'ਚ ਹਰਿਆਣਾ ਨੇ ਨਿਸ਼ਾਂਤ ਦਲਾਲ ਨੇ 449.8 ਅੰਕ ਬਣਾ ਕੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦਾ ਸੋਨ ਤਮਗਾ ਜਿੱਤਿਆ। ਮੱਧ ਪ੍ਰਦੇਸ਼ ਦੇ ਆਕਾਸ਼ ਪਾਟਿਦਾਰ ਨੇ ਚਾਂਦੀ ਅਤੇ ਉਨ੍ਹਾਂ ਦੇ ਹੀ ਸੂਬੇ ਦੇ ਸੈਯਦ ਆਰਿਬ ਨੇ ਕਾਂਸੀ ਤਗਮਾ ਹਾਸਲ ਕੀਤਾ।
ਸ਼ਾਰਾਪੋਵਾ ਦਾ ਸ਼ਾਨਦਾਰ ਪ੍ਰਦਰਸ਼ਨ, ਸਟੇਨਫੋਰਡ ਦੇ ਦੂਜੇ ਦੌਰ 'ਚ ਕੀਤਾ ਪ੍ਰਵੇਸ਼
NEXT STORY