ਨਵੀਂ ਦਿੱਲੀ— ਦੂਜਾ ਦਰਜਾ ਪ੍ਰਾਪਤ ਜੀ ਸਾਥੀਅਨ ਅਤੇ ਤੀਜੀ ਸੀਡ ਪੂਜਾ ਸਹਸਤ੍ਰਬੁੱਧੇ ਨੇ 47ਵੀਂ ਸਰਬ ਭਾਰਤੀ ਅੰਤਰ ਸੰਸਥਾਗਤ ਟੇਬਲ ਟੈਨਿਸ ਪ੍ਰਤੀਯੋਗਿਤਾ 'ਚ ਸੋਮਵਾਰ ਨੂੰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਖਿਤਾਬ ਜਿੱਤ ਲਏ।
ਸਾਥੀਅਨ ਨੂੰ ਇਸ ਜਿੱਤ ਨਾਲ 80,000 ਰੁਪਏ ਅਤੇ ਪੂਜਾ ਨੂੰ 70000 ਰੁਪਏ ਦੀ ਪੁਰਸਕਾਰ ਰਾਸ਼ੀ ਮਿਲੀ। ਸਾਥੀਅਨ ਨੇ ਹਰਮੀਤ ਦੇਸਾਈ ਨੂੰ 4-0 ਨਾਲ ਅਤੇ ਪੂਜਾ ਨੇ ਰਾਸ਼ਟਰੀ ਚੈਂਪੀਅਨ ਮਧੁਰਿਕਾ ਪਾਟਕਰ ਨੂੰ 4-0 ਨਾਲ ਹਰਾਇਆ। ਪੀ.ਐੱਸ.ਬੀ. ਦੇ ਸਾਥੀਅਨ ਨੇ ਆਪਣੀ ਹੀ ਟੀਮ ਦੇ ਸਾਥੀ ਹਰਮੀਤ ਨੂੰ 11-5, 11-1, 11-4, 11-4 ਨਾਲ ਹਰਾਇਆ। ਪੀ.ਐੱਸ.ਪੀ.ਬੀ. ਦੀ ਹੀ ਪੂਜਾ ਨੇ ਆਪਣੀ ਟੀਮ ਸਾਥੀ ਮਧੁਰਿਕਾ ਨੂੰ 11-9, 12-10, 12-10, 11-7 ਨਾਲ ਹਰਾਇਆ।
...ਤਾਂ ਇਸ ਮੁਕਾਬਲੇ 'ਚ ਮਹਿਲਾ ਵਰਲਡ ਕੱਪ ਦੇ ਫਾਈਨਲ ਨੇ ਕੀਤੀ IPL ਫਾਈਨਲ ਦੀ ਬਰਾਬਰੀ!
NEXT STORY