ਨਵੀਂ ਦਿੱਲੀ (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2018 ਦੀ ਨਿਲਾਮੀ ਦਾ ਕ੍ਰਿਕਟ ਫੈਂਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਆਈ.ਪੀ.ਐੱਲ.-11 ਦੌਰਾਨ 1122 ਖਿਡਾਰੀ ਹਥੌੜੇ ਹੇਠਾਂ ਹੋਣਗੇ ਅਤੇ ਫਰੈਂਚਾਇਜ਼ੀ ਆਪਣੀ ਲੋੜ ਮੁਤਾਬਕ ਇਨ੍ਹਾਂ ਵਿਚੋਂ ਸਰਵਸ੍ਰੇਸ਼ਠ ਖਿਡਾਰੀਆਂ ਦੀ ਚੋਣ ਕਰੇਗੀ। ਕੁਝ ਫਰੈਂਚਾਇਜ਼ੀ ਆਈ.ਪੀ.ਐੱਲ. ਦੇ ਨਿਯਮਾਂ ਮੁਤਾਬਕ ਕੁਝ ਖਿਡਾਰੀਆਂ ਨੂੰ ਰਿਟੇਨ ਕਰ ਚੁੱਕੀ ਹੈ। ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਵਿਰਾਟ ਕੋਹਲੀ ਨੂੰ 17 ਕਰੋੜ ਰੁਪਏ ਦੇ ਕੇ ਰਿਟੇਨ ਕੀਤਾ ਹੈ ਅਤੇ ਉਹ ਆਈ.ਪੀ.ਐੱਲ. ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ।
ਇਹ ਖਿਡਾਰੀ ਵਿਕ ਸਕਦੈ ਕੋਹਲੀ ਤੋਂ ਵੀ ਮਹਿੰਗਾ
ਹਾਲਾਂਕਿ, ਟੀਮ ਇੰਡੀਆ ਦੇ ਸਾਬਕਾ ਧਮਾਕੇਦਾਰ ਓਪਨਰ ਵਰਿੰਦਰ ਸਹਿਵਾਗ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਇਸ ਵਾਰ ਦੀ ਨਿਲਾਮੀ ਵਿਚ ਕੋਹਲੀ ਤੋਂ ਜ਼ਿਆਦਾ ਰਕਮ ਉੱਤੇ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਵਿਕ ਸਕਦੇ ਹਨ। ਸਹਿਵਾਗ ਦਾ ਮੰਨਣਾ ਹੈ ਕਿ ਦੋ-ਤਿੰਨ ਅਜਿਹੇ ਖਿਡਾਰੀ ਹਨ, ਜਿਨ੍ਹਾਂ ਉੱਤੇ ਬੋਲੀ 20 ਕਰੋੜ ਰੁਪਏ ਤੱਕ ਜਾ ਸਕਦੀ ਹੈ।
ਇਸ ਵਾਰ ਸਾਰੀਆਂ ਟੀਮਾਂ ਕੋਲ ਵਧੀਆ ਬਜਟ
ਦੱਸ ਦਈਏ ਕਿ ਪਿਛਲੇ ਸੀਜ਼ਨ ਵਿਚ ਮੁੰਬਈ ਇੰਡੀਅਨਸ ਕੋਲ ਸਟੋਕਸ ਨੂੰ ਖਰੀਦਣ ਲਈ ਰਕਮ ਘੱਟ ਪੈ ਗਈ ਸੀ ਜਦੋਂ ਕਿ ਉਨ੍ਹਾਂ ਦਾ ਇੰਗਲਿਸ਼ ਆਲਰਾਊਂਡਰ ਨੂੰ ਜੋੜਨ ਦਾ ਮਨ ਬਹੁਤ ਸੀ। ਇਸ ਵਾਰ ਦੀ ਨਿਲਾਮੀ ਵਿਚ ਸਾਰੀਆਂ ਟੀਮਾਂ ਕੋਲ ਬਜਟ ਵਧੀਆ ਹੈ ਅਤੇ ਅਜਿਹਾ ਹੋ ਵੀ ਸਕਦਾ ਹੈ ਕਿ ਸਟੋਕਸ ਨੂੰ ਵਿਰਾਟ ਕੋਹਲੀ ਤੋਂ ਜ਼ਿਆਦਾ ਕੀਮਤ ਮਿਲੇ।
ਪੰਜਾਬ ਕੋਲ ਵਧੀਆ ਬਜਟ
ਸਹਿਵਾਗ ਨੇ ਕਿੰਗਸ ਇਲੈਵਨ ਪੰਜਾਬ ਦੇ ਬਾਰੇ ਵਿਚ ਕਿਹਾ ਕਿ ਇਸ ਵਾਰ ਸਾਡਾ ਬਜਟ ਜ਼ਿਆਦਾ ਹੈ ਇਸ ਲਈ ਅਸੀ ਕੁਝ ਵੱਡੇ ਨਾਮਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਾਂ। ਪੰਜਾਬ ਕੋਲ ਇਸ ਵਾਰ ਨਿਲਾਮੀ ਵਿਚ 58 ਕਰੋੜ ਰੁਪਏ ਹਨ। ਪਿਛਲੇ ਸੀਜ਼ਨ ਵਿਚ ਸਾਡੇ ਕੋਲ 38-40 ਕਰੋੜ ਰੁਪਏ ਸਨ, ਪਰ ਇਸ ਵਾਰ ਟੀਮ ਬਣਾਉਣ ਲਈ ਸਾਡੇ ਕੋਲ ਪਿਛਲੀ ਵਾਰ ਨਾਲੋਂ 20 ਕਰੋੜ ਰੁਪਏ ਜ਼ਿਆਦਾ ਹਨ।
ਪੰਜਾਬ ਨੇ ਆਪਣੀ ਟੀਮ ਵਿਚ ਸਿਰਫ ਇਕ ਖਿਡਾਰੀ ਅਕਸ਼ਰ ਪਟੇਲ ਨੂੰ ਰਿਟੇਨ ਕੀਤਾ ਹੈ। ਸਹਿਵਾਗ ਨੇ ਨਾਲ ਹੀ ਕਿਹਾ ਕਿ ਵੈਸਟਇੰਡੀਜ ਦੇ ਵਿਸਫੋਟਕ ਓਪਨਰ ਕ੍ਰਿਸ ਗੇਲ ਉੱਤੇ ਉਨ੍ਹਾਂ ਦੀ ਫਰੈਂਚਾਇਜੀ ਦਾ ਧਿਆਨ ਸ਼ਾਇਦ ਹੀ ਜਾਵੇ। ਉਨ੍ਹਾਂ ਨੇ ਕਿਹਾ ਕਿ ਗੇਲ ਦੀ ਹੁਣ ਉਮਰ ਹੋ ਚੁੱਕੀ ਹੈ। ਹੁਣ ਉਹ ਪਹਿਲਾਂ ਵਾਲੇ ਗੇਲ ਨਹੀਂ ਰਹੇ।
ਡਿਵੀਲੀਅਰਸ ਖਿਲਾਫ ਗੇਂਦਬਾਜ਼ੀ ਕਰਕੇ ਹਮੇਸ਼ਾ ਸਿਖਣ ਦਾ ਮੌਕਾ ਮਿਲਦੈ : ਬੁਮਰਾਹ
NEXT STORY