ਦੋਹਾ, (ਬਿਊਰੋ)— ਸਾਬਕਾ ਨੰਬਰ ਇਕ ਰੂਸ ਦੀ ਮਾਰੀਆ ਸ਼ਾਰਾਪੋਵਾ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਦੌਰ 'ਚ ਰੋਮਾਨੀਆ ਦੀ ਕੁਆਲੀਫਾਇਰ ਮੋਨਿਕਾ ਨਿਕੁਲੇਸਕਿਊ ਤੋਂ ਹਾਰ ਕੇ ਬਾਹਰ ਹੋ ਗਈ ਹੈ। ਵਿਸ਼ਵ ਰੈਂਕਿੰਗ 'ਚ 92ਵੇਂ ਨੰਬਰ ਦੀ ਖਿਡਾਰਨ ਮੋਨਿਕਾ ਨੇ ਇੱਥੇ ਸੋਮਵਾਰ ਰਾਤ ਖੇਡੇ ਗਏ ਮੁਕਾਬਲੇ 'ਚ ਪੰਜ ਵਾਰ ਦੀ ਗ੍ਰੈਂਡ ਸਲੈਮ ਜੇਤੂ ਸ਼ਾਰਾਪੋਵਾ ਨੂੰ 2 ਘੰਟੇ 38 ਮਿੰਟ ਤੱਕ ਚਲੇ ਮੁਕਾਬਲੇ 'ਚ 4-6, 6-4,6-3 ਨਾਲ ਹਰਾਇਆ।
ਸ਼ਾਰਾਪੋਵਾ ਇੱਥੇ ਦੋ ਵਾਰ ਜੇਤੂ ਰਹਿ ਚੁੱਕੀ ਹੈ ਅਤੇ ਉਨ੍ਹਾਂ ਨੂੰ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਸੀ। 30 ਸਾਲਾ ਸ਼ਾਰਾਪੋਵਾ 2013 ਦੇ ਬਾਅਦ ਪਹਿਲੀ ਵਾਰ ਇੱਥੇ ਖੇਡ ਰਹੀ ਸੀ। ਡੋਪਿੰਗ ਦੇ ਚਲਦੇ 15 ਮਹੀਨਿਆਂ ਦੀ ਪਾਬੰਦੀ ਦੇ ਬਾਅਦ ਪਿਛਲੇ ਸਾਲ ਅਪ੍ਰੈਲ 'ਚ ਕੋਰਟ 'ਤੇ ਪਰਤੀ ਰੂਸੀ ਖਿਡਾਰਨ ਨੂੰ ਪਿਛਲੇ ਮਹੀਨੇ ਆਸਟਰੇਲੀਅਨ ਓਪਨ ਦੇ ਤੀਜੇ ਦੌਰ 'ਚ ਜਰਮਨੀ ਦੀ ਐਂਜੇਲਿਕ ਕੇਰਬਰ ਦੇ ਹੱਥੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪੁਣੇ ਦੀ ਸਕਾਈ ਡਾਈਵਰ ਨੇ ਬਣਾਇਆ ਰਿਕਾਰਡ
NEXT STORY