ਨਵੀਂ ਦਿੱਲੀ, (ਬਿਊਰੋ)— ਦੇਸ਼ ਦੇ ਸਿਖਰਲੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਸ਼ਰਤ ਕਮਲ ਨੇ ਚੋਟੀ ਦਾ ਦਰਜਾ ਪ੍ਰਾਪਤ ਐਂਥਨੀ ਅਮਲਰਾਜ ਨੂੰ 4-1 ਨਾਲ ਹਰਾਕੇ 8ਵੀਂ ਵਾਰ ਸੀਨੀਅਰ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ ਅਤੇ ਇਸ ਦੇ ਨਾਲ ਸ਼ਰਤ ਨੇ ਕਮਲੇਸ਼ ਮਹਿਤਾ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ।
ਤਜਰਬੇਕਾਰ ਖਿਡਾਰੀ ਸ਼ਰਤ ਨੇ ਪੁਰਸ਼ ਸਿੰਗਲ ਵਰਗ ਵਿੱਚ ਐਂਥਨੀ ਨੂੰ 6-11, 11-6, 15-13, 11-8, 11-7 ਨਾਲ ਹਰਾਇਆ। ਮਹਿਤਾ ਦੇ ਰਿਕਾਰਡ ਦੀ ਬਰਾਬਰੀ ਕਰਦੇ ਹੀ ਖੁਦ ਮਹਿਤਾ ਨੇ ਉਨ੍ਹਾਂ ਨੂੰ ਗਲ ਨਾਲ ਲਾਕੇ ਸ਼ੁਭਕਾਮਨਾਵਾਂ ਦਿੱਤੀਆਂ। ਕਮਲੇਸ਼ ਮਹਿਤਾ ਨੇ 28 ਸਾਲਾਂ ਤੋਂ ਇਸ ਰਿਕਾਰਡ ਨੂੰ ਆਪਣੇ ਨਾਂ ਉੱਤੇ ਕਾਇਮ ਰੱਖਿਆ ਹੋਇਆ ਹੈ। ਸ਼ਰਤ ਨੂੰ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ।
14 ਸਾਲ ਦੇ ਕ੍ਰਿਕਟਰ ਨੇ ਤੋੜ ਦਿੱਤੇ ਸਾਰੇ ਰਿਕਾਰਡ, ਇਕ ਪਾਰੀ 'ਚ ਬਣਾ ਦਿੱਤੀਆਂ 1045 ਦੌੜਾਂ
NEXT STORY