ਮਾਸਕ— ਟ੍ਰੈਪ ਨਿਸ਼ਾਨੇਬਾਜ਼ਾਂ ਕੀਨਨ ਤੇ ਜ਼ੋਰਾਵਰ ਸਿੰਘ ਸੰਧੂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਥੇ ਚੱਲ ਰਹੀ ਆਈ. ਐੱਸ. ਐੱਫ. ਵਿਸ਼ਵ ਸ਼ਾਟਗੰਨ ਚੈਂਪੀਅਨਸ਼ਿਪ 'ਚ ਭਾਰਤ ਨੂੰ ਚਾਂਦੀ ਤਮਗੇ ਦੀ ਉਮੀਦ ਬਣ ਗਈ ਹੈ। ਦੋਵਾਂ ਨੇ ਹੀ ਕੁਆਲੀਫਿਕੇਸ਼ਨ ਦੇ ਦੂਜੇ ਦਿਨ 25 ਦੇ ਪ੍ਰਫੈਕਟ ਰਾਊਂਡ ਖੇਡੇ, ਜਿਸ ਨਾਲ ਉਨ੍ਹਾਂ ਨੇ ਨਿੱਜੀ ਮੁਕਾਬਲੇ 'ਚ 6 ਨਿਸ਼ਾਨੇਬਾਜ਼ਾਂ ਦੇ ਫਾਈਨਲ 'ਚ ਪਹੁੰਚਣ ਦੀ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਅਤੇ ਨਾਲ ਹੀ ਟੀਮ ਮੁਕਾਬਲੇ 'ਚ ਭਾਰਤ ਨੂੰ ਚਾਂਦੀ ਤਮਗੇ ਵੱਲ ਵੀ ਅੱਗੇ ਵਧਾ ਦਿੱਤਾ।
ਕੀਨਨ ਕੁਆਲੀਫਿਕੇਸ਼ਨ 'ਚ ਦੋ ਦਿਨਾਂ 'ਚ 75 'ਚੋਂ 74 ਦਾ ਸਕੋਰ ਕਰ ਕੇ ਤੀਜੇ ਸਥਾਨ 'ਤੇ ਹੈ, ਜਦਕਿ ਜ਼ੋਰਾਵਰ 72 ਦੇ ਸਕੋਰ ਨਾਲ 9ਵੇਂ ਸਥਾਨ 'ਤੇ ਹੈ। ਇਸ ਮੁਕਾਬਲੇ 'ਚ ਤੀਸਰਾ ਭਾਰਤੀ ਬੀਰੇਨਦੀਪ ਸੋਢੀ 69 ਦੇ ਸਕੋਰ ਨਾਲ 50ਵੇਂ ਸਥਾਨ 'ਤੇ ਹੈ। ਉਸ ਨੇ 23 ਦਾ ਸਕੋਰ ਕੀਤਾ।
ਸਹਿਵਾਗ ਨੇ ਇਸ਼ਾਂਤ ਨੂੰ ਕਿਹਾ 'ਬੁਰਜ ਖਲੀਫਾ'
NEXT STORY