ਗਲਾਸਗੋ— ਭਾਰਤੀ ਸ਼ਟਲਰ ਪੀ. ਵੀ. ਸਿੰਧੂ, ਸਾਈਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਅੱਜ ਇੱਥੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਸਿੰਗਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ 2013 ਅਤੇ 2014 'ਚ ਇਸ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤ ਚੁੱਕੀ ਸਿੰਧੂ ਨੇ ਮਹਿਲਾ ਸਿੰਗਲ ਦੇ ਬਹੁਤ ਸਖ਼ਤ ਮੁਕਾਬਲੇ 'ਚ ਕੁੱਝ ਵਿਸ਼ੇਸ਼ ਪਲਾਂ 'ਚੋਂ ਲੰਘਣ ਦੇ ਬਾਅਦ ਹਾਂਗਕਾਂਗ ਦੀ ਚੇਯੁੰਗ ਨਗਾਨ ਯੀ ਨੂੰ 19-21,23-21,21-17 ਨਾਲ ਹਰਾਇਆ। ਇਹ ਰੋਮਾਂਚਕ ਮੈਚ ਇਕ ਘੰਟੇ 27 ਮਿੰਟ ਤਕ ਚੱਲਿਆ।
ਇਸ 20 ਸਾਲਾ ਭਾਰਤੀ ਨੇ ਪਹਿਲੀ ਖੇਡ ਗੁਆਉਣ ਤੋਂ ਬਾਅਦ ਦੂਜੇ ਖੇਡ 'ਚ 13-16 ਤੋਂ ਪਿਛੜਨ ਦੇ ਬਾਅਦ ਵਾਪਸੀ ਕੀਤੀ। ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਦਾ ਅਗਲਾ ਮੁਕਾਬਲਾ ਚੀਨ ਦੀ 5ਵੀਂ ਦਰਜਾ ਪ੍ਰਾਪਤ ਸੁਨ ਯੂ ਨਾਲ ਹੋਵੇਗਾ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਅਤੇ ਪਿਛਲੀ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਹਾਸਲ ਕਰਨ ਵਾਲੀ ਸਾਈਨਾ ਨੂੰ ਹਾਲਾਂਕਿ ਆਖਰੀ 8 'ਚ ਜਗ੍ਹਾ ਬਣਾਉਣ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਈ। ਉਨ੍ਹਾਂ ਨੇ ਦੱਖਣੀ ਕੋਰੀਆ ਦੀ ਜੀ ਹਿਊਨ ਸੁੰਗ ਨੂੰ 21-19, 21-15 ਨਾਲ ਹਰਾਇਆ। ਉਨ੍ਹਾਂ ਦਾ ਅਗਲਾ ਮੁਕਾਬਲਾ ਸਕਾਟਲੈਂਡ ਦੀ ਕ੍ਰਿਸਟੀ ਗਿਲਮਰ ਅਤੇ ਚੀਨ ਦੀ ਹੀ ਬਿੰਗਜਿਆਓ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਹੋਵੇਗਾ। ਸ਼੍ਰੀਕਾਂਤ ਨੇ ਹਾਂਲਾਂਕਿ ਆਸਾਨੀ ਨਾਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਉਨ੍ਹਾਂ ਨੇ ਪੁਰਸ਼ ਸਿੰਗਲਜ਼ 'ਚ ਡੇਨਮਾਰਕ ਦੇ ਆਂਦ੍ਰੇਸ ਇੰਟੋਨਸੇਨ ਨੂੰ ਸਿੱਧੇ ਖੇਡ ਨਾਲ ਹਰਾਇਆ। ਲਗਾਤਾਰ 12 ਮੈਚ ਜਿੱਤ ਚੁੱਕੇ ਸ਼੍ਰੀਕਾਂਤ ਨੇ ਵਿਸ਼ਵ 'ਚ 18ਵੇਂ ਨੰਬਰ ਦੇ ਇੰਟੋਨਸੇਨ ਨੂੰ 21-14, 21 -18 ਨਾਲ ਹਰਾਇਆ। ਵਿਸ਼ਵ 'ਚ ਦਸਵੇ ਨੰਬਰ ਦੇ ਭਾਰਤੀ ਦਾ ਸਾਹਮਣਾ ਹੁਣ ਚੋਟੀ ਦਰਜਾ ਪ੍ਰਾਪਤ ਅਤੇ ਵਿਸ਼ਵ ਦੇ ਨੰਬਰ ਇਕ ਕੋਰੀਆਈ ਸੋਨ ਵਾਨ ਨਾਲ ਹੋਵੇਗਾ। ਸ਼ੀਕਾਂਤ ਨੇ ਪੀ. ਟੀ. ਆਈ. ਨੂੰ ਕਿਹਾ ਕਿ ਅੱਜ ਦਾ ਮੈਚ ਚੰਗਾ ਸੀ। ਜਿਸ 'ਚ ਕੁੱਝ ਰੈਲੀਆਂ ਚੱਲੀਆਂ ਅਤੇ ਮੈਂ ਜਿੱਤ ਦਰਜ ਕਰਕੇ ਖੁਸ਼ ਹਾਂ। ਪਿਛਲੇ 2 ਮੌਕਿਆਂ 'ਤੇ ਪ੍ਰੀ ਕੁਆਰਟਰ ਫਾਈਨਲ ਨਾਲ ਅੱਗੇ ਨਹੀਂ ਵਧ ਸਕਣ ਵਾਲਾ ਸ਼੍ਰੀਕਾਂਤ ਦਾ ਸੋਨ ਖਿਲਾਫ ਰਿਕਾਰਡ4-4 ਨਾਲ ਬਰਾਬਰੀ ਸੀ। ਸ਼੍ਰੀਕਾਂਤ ਨੇ ਪੀ. ਟੀ. ਆਈ. ਨੇ ਕਿਹਾ ਕਿ ਅੱਜ ਦਾ ਮੈਚ ਚੰਗਾ ਸੀ
ਰਾਓਨਿਕ ਨੇ ਯੂ. ਐੱਸ. ਓਪਨ ਤੋਂ ਨਾਂ ਲਿਆ ਵਾਪਸ
NEXT STORY