ਨਵੀਂ ਦਿੱਲੀ, (ਬਿਊਰੋ)— ਭਾਰਤ ਦੀ ਸਟਾਰ ਖਿਡਾਰਨ ਪੀ.ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਨੇ ਆਸਾਨ ਜਿੱਤ ਦੇ ਨਾਲ ਇੰਡੀਆ ਓਪਨ ਸੁਪਰ 500 ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ ਪਰ ਐੱਚ.ਐੱਸ. ਪ੍ਰਣਯ ਨੂੰ ਪੈਰ 'ਚ ਸਮੱਸਿਆ ਦੇ ਬਾਵਜੂਦ ਕੋਰਟ 'ਤੇ ਉਤਰਨਾ ਪਿਆ ਅਤੇ ਉਹ ਪਹਿਲੇ ਦੌਰ 'ਚ ਹੀ ਹਾਰ ਗਏ।
ਸਾਇਨਾ ਨੂੰ ਡੈਨਮਾਰਕ ਦੀ ਸੋਫੀ ਡਹਲ ਨੂੰ 21-15, 21-9 ਨਾਲ ਹਰਾਉਣ 'ਚ ਵੱਧ ਪਸੀਨਾ ਨਹੀਂ ਵਹਾਉਣਾ ਪਿਆ ਜਦਕਿ ਸਿੰਧੂ ਨੇ ਵੀ ਇਕਤਰਫਾ ਮੁਕਾਬਲੇ 'ਚ ਡੈਨਮਾਰਕ ਦੀ ਹੀ ਨਤਾਲੀਆ ਕੋਚ ਰੋਡ ਨੂੰ 21-10, 21-13 ਨਾਲ ਹਰਾਇਆ। ਸ਼੍ਰੇਆਂਸ਼ ਜਾਇਸਵਾਲ ਦੇ ਖਿਲਾਫ ਮੈਚ ਦੇ ਦੌਰਾਨ ਪ੍ਰਣਯ ਪੂਰੀ ਤਰ੍ਹਾਂ ਨਾਲ ਅਸਹਿਜ ਦਿਸੇ ਅਤੇ ਉਨ੍ਹਾਂ ਨੂੰ 4-21, 6-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਕ੍ਰਿਕਟਰਾਂ ਨੂੰ ਇਸ ਤਰ੍ਹਾਂ ਆਉਟ ਹੁੰਦੇ ਤੁਸੀਂ ਕਦੀ ਨਹੀਂ ਦੇਖਿਆ ਹੋਵੇਗਾ, ਕੀ ਫਿਕਸ ਸੀ ਮੈਚ?
NEXT STORY