ਨਵੀਂ ਦਿੱਲੀ, (ਬਿਊਰੋ)— ਓਲੰਪਿਕ ਦਾ ਚਾਂਦੀ ਦਾ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਤਚਾਨੋਕ ਇੰਤਾਨੋਨ ਨੂੰ ਸ਼ਨੀਵਾਰ ਨੂੰ 21-13, 21-15 ਨਾਲ ਹਾਰਕੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਪਰਵੇਸ਼ ਕਰ ਲਿਆ ਅਤੇ ਹੁਣ ਉਹ ਆਪਣਾ ਖਿਤਾਬ ਬਰਕਰਾਰ ਰੱਖਣ ਤੋਂ ਇੱਕ ਕਦਮ ਦੂਰ ਰਹਿ ਗਈ ਹੈ ।
ਸਿਖਰਲਾ ਦਰਜਾ ਪ੍ਰਾਪਤ ਸਿੰਧੂ ਨੇ ਤੀਜੀ ਸੀਡ ਥਾਈਲੈਂਡ ਦੀ ਖਿਡਾਰਨ ਨੂੰ 49 ਮਿੰਟ ਵਿੱਚ ਹਰਾਇਆ । ਸਿੰਧੂ ਦਾ ਖਿਤਾਬ ਲਈ ਪੰਜਵੀਂ ਸੀਡ ਅਮਰੀਕਾ ਦੀ ਬੇਈਵੇਨ ਝਾਂਗ ਦੇ ਨਾਲ ਮੁਕਾਬਲਾ ਹੋਵੇਗਾ । ਸੰਸਾਰ ਵਿੱਚ ਚੌਥੀ ਰੈਂਕਿੰਗ ਦੀ ਭਾਰਤੀ ਖਿਡਾਰਨ ਦਾ 11ਵੀਂ ਰੈਂਕਿੰਗ ਦੀ ਅਮਰੀਕੀ ਖਿਡਾਰੀ ਦੇ ਖਿਲਾਫ 3-1 ਦਾ ਕਰੀਅਰ ਰਿਕਾਰਡ ਹੈ ।
ਸਿੰਧੂ ਦਾ ਸੰਸਾਰ ਵਿੱਚ ਤੀਸਰੇ ਨੰਬਰ ਦੀ ਖਿਡਾਰੀ ਇੰਤਾਨੋਨ ਦੇ ਖਿਲਾਫ 2-4 ਦਾ ਕਰੀਅਰ ਰਿਕਾਰਡ ਸੀ ਜਿਸ ਨੂੰ ਉਨ੍ਹਾਂ ਨੇ ਸੁਧਾਰ ਕੇ 3-4 ਕਰ ਲਿਆ ਹੈ । ਸਿੰਧੂ ਨੇ ਪੂਰੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਥਾਈ ਖਿਡਾਰਨ ਨੂੰ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ । ਇਸ ਤੋਂ ਪਹਿਲਾਂ ਪ੍ਰਣਵ ਜੈਰੀ ਚੋਪੜਾ ਅਤੇ ਐੱਨ. ਸਿੱਕੀ ਰੇੱਡੀ ਨੂੰ ਮਿਕਸਡ ਡਬਲਜ਼ ਦੇ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ । ਪ੍ਰਣਵ ਜੈਰੀ ਚੋਪੜਾ ਅਤੇ ਐੱਨ. ਸਿੱਕੀ ਰੇੱਡੀ ਦੀ ਅਠਵੀਂ ਸੀਡ ਭਾਰਤੀ ਜੋੜੀ ਨੂੰ ਪੰਜਵੀਂ ਸੀਡ ਡੈਨਮਾਰਕ ਦੀ ਜੋੜੀ ਮਥਾਇਸ ਕਰਿਸਟੀਅਨ ਅਤੇ ਕਰਿਸਟਿਨਾ ਪੈਡਰਸਨ ਨੇ 46 ਮਿੰਟ ਵਿੱਚ 21-16, 21-19 ਨਾਲ ਹਰਾਕੇ ਫਾਈਨਲ ਵਿੱਚ ਪਰਵੇਸ਼ ਕਰ ਲਿਆ ।
ਇਸ ਕ੍ਰਿਕਟਰ ਨੇ ਕਿਹਾ- ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ 'ਚ ਕੋਈ ਪਰੇਸ਼ਾਨੀ ਨਹੀਂ
NEXT STORY