ਫੂਝੋਓ— ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਤੇ ਸਾਬਕਾ ਚੈਂਪੀਅਨ ਪੀ. ਵੀ. ਸਿੰਧੂ ਦੀ ਸ਼ੁੱਕਰਵਾਰ ਕੁਆਰਟਰ ਫਾਈਨਲ 'ਚ ਹਾਰ ਨਾਲ ਚਾਈਨਾ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਖਤਮ ਹੋ ਗਈ। ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸਿੰਧੂ ਟੂਰਨਾਮੈਂਟ 'ਚ ਇਕਲੌਤੀ ਖਿਡਾਰਨ ਬਚੀ ਸੀ ਪਰ ਚੀਨ ਦੀ ਗਾਵ ਫਾਂਗਜੀ ਨੇ ਭਾਰਤੀ ਖਿਡਾਰਨ ਨੂੰ ਸਿਰਫ 37 ਮਿੰਟ 'ਚ 21-11, 21-10 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਸਿੰਧੂ ਦਾ 89ਵੀਂ ਰੈਂਕਿੰਗ ਦੀ ਫਾਂਗਜੀ ਵਿਰੁੱਧ ਕਰੀਅਰ ਦਾ ਇਹ ਪਹਿਲਾ ਮੁਕਾਬਲਾ ਸੀ।
ਸੁਸ਼ੀਲ ਤੇ ਸਾਕਸ਼ੀ ਬਣੇ ਰਾਸ਼ਟਰੀ ਚੈਂਪੀਅਨ
NEXT STORY