ਨਵੀਂ ਦਿੱਲੀ— ਮੋਦੀ ਸਰਕਾਰ ਨੇ ਖੇਡਾਂ ਦੀ ਦੁਨੀਆ ਵਿਚ ਦੇਸ਼ ਨੂੰ ਅੱਗੇ ਦੀ ਲਾਈਨ ਵਿਚ ਲਿਆਉਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਪ੍ਰਤਿਭਾਵਾਂ ਲੱਭਣ ਤੇ ਉਨ੍ਹਾਂ ਨੂੰ ਤਰਾਸ਼ ਕੇ 20 ਹਜ਼ਾਰ ਵਿਸ਼ਵ ਪੱਧਰੀ ਖਿਡਾਰੀ ਤਿਆਰ ਕਰਨ ਦੀ ਯੋਜਨਾ ਬਣਾਈ ਹੈ।
ਸਰਕਾਰ ਨੇ ਖੇਡਾਂ ਵਿਚ ਲਾਲ ਫੀਤਾ ਸ਼ਾਹੀ ਨੂੰ ਘੱਟ ਕਰਨ ਲਈ ਭਾਰਤੀ ਖੇਡ ਅਥਾਰਟੀ (ਸਾਈ) ਦਾ ਆਕਾਰ ਅਗਲੇ ਪੰਜ ਸਾਲਾਂ ਵਿਚ ਘਟਾ ਕੇ ਅੱਧਾ ਕਰਨ ਦਾ ਵੀ ਫੈਸਲਾ ਕੀਤਾ ਹੈ ਤੇ ਇਸ ਵਿਚ ਨਿੱਜੀ ਖੇਤਰ ਦੀਆਂ ਟ੍ਰੇਨਿੰਗ ਸੰਸਥਾਵਾਂ ਤੇ ਉਦਯੋਗ ਜਗਤ ਨੂੰ ਵੀ ਜੋੜਨ ਦੀ ਯੋਜਨਾ ਤਿਆਰ ਕੀਤੀ ਹੈ। ਟ੍ਰੇਨਰਾਂ ਦੀ ਭੂਮਿਕਾ ਨੂੰ ਮਹੱਤਵ ਦਿੰਦੇ ਹੋਏ ਉਨ੍ਹਾਂ ਦੀ ਰੇਟਿੰਗ ਕਰਕੇ ਡਾਟਾ ਬੈਂਕ ਤਿਆਰ ਕਰਨ ਅਤੇ ਉਨ੍ਹਾਂ ਨੂੰ ਵਿੱਤੀ ਇਨਾਮਾਂ ਦੇ ਦਾਇਰੇ ਵਿਚ ਲਿਆਉਣ ਤੇ ਉਨ੍ਹਾਂ ਦੇ ਤਨਖਾਹ ਭੱਤਿਆਂ ਵਿਚ ਸੁਧਾਰ ਕਰਨ ਦਾ ਫੈਸਲਾ ਲਿਆ ਗਿਆ ਹੈ।
ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਖੇਡਾਂ ਵਿਚ ਭਾਰਤੀ ਖੇਡ ਅਥਾਰਟੀ ਦਾ ਦੁਬਾਰਾ ਗਠਨ ਕੀਤਾ ਜਾਵੇ ਤੇ ਉਸ ਵਿਚੋਂ ਪ੍ਰਮਾਣੀਕਰਣ ਖਤਮ ਕਰ ਕੇ ਉਸ ਨੂੰ ਸੇਵਾ ਦੀ ਸ਼੍ਰੇਣੀ ਵਿਚ ਲਿਆਂਦਾ ਜਾਵੇਗਾ। ਰਾਠੌਰ ਨੇ ਕਿਹਾ ਕਿ ਪ੍ਰਮਾਣੀਕਰਨ ਕਾਰਨ ਹੀ ਖੇਡਾਂ ਦਾ ਬੇੜਾ ਗਰਕ ਹੋਇਆ ਹੈ। ਇਸ ਸੰਸਥਾ ਦਾ ਪੂਰਾ ਬਜਟ ਤਾਂ ਤਨਖਾਹ ਵਿਚ ਚਲਾ ਜਾਂਦਾ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ 2022 ਤਕ ਸਾਈ ਦਾ ਆਕਾਰ 50 ਫੀਸਦੀ ਘਟਾ ਦਿੱਤਾ ਜਾਵੇਗਾ। ਕਈ ਕੰਮ ਜਿਵੇਂ ਸਾਫ-ਸਫਾਈ ਆਦਿ ਆਊਟਸੋਰਸ ਕਰ ਦਿੱਤੇ ਜਾਣਗੇ।
3 ਭਾਰਤੀਆਂ ਨੇ ਵਿਸ਼ਵ ਯੁਵਾ ਮੁੱਕੇਬਾਜ਼ੀ ਦੇ ਫਾਈਨਲ 'ਚ ਕੀਤਾ ਪ੍ਰਵੇਸ਼
NEXT STORY