ਨਵੀਂ ਦਿੱਲੀ— ਸਚਿਨ ਤੇਂਦੁਲਕਰ, ਇੰਜਮਾਮ ਉਲ ਹੱਕ, ਸੌਰਵ ਗਾਂਗੁਲੀ ਵਰਗੇ ਦਿੱਗਜ ਭਾਵੇਂ ਹੀ ਹੁਣ ਫੀਲਡ 'ਚ ਨਜ਼ਰ ਨਹੀਂ ਆਉਂਦੇ, ਪਰ ਇਨ੍ਹਾਂ ਨੇ ਕ੍ਰਿਕਟ ਨੂੰ ਅਜਿਹੇ ਯਾਦਗਾਰ ਪੱਲ ਦਿੱਤੇ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਫਿਰ ਭਾਵੇਂ ਉਹ ਸਚਿਨ ਦੇ ਕ੍ਰਿਕਟ ਕਰੀਅਰ ਦੀ ਆਖਰੀ ਪਾਰੀ ਹੋਵੇ ਜਾਂ ਫਿਰ ਪਾਕਿਸਤਾਨ ਦੇ ਦਿੱਗਜ ਕ੍ਰਿਕਟਰ ਰਹੇ ਇੰਨਜਾਮ ਦਾ ਆਪਣੀ ਆਖਰੀ ਪਾਰੀ 'ਚ ਆਊਟ ਹੋਣ ਤੋਂ ਬਾਅਦ ਰੋਣਾ।
ਦੱਸ ਦਈਏ ਕਿ ਅਜਿਹੀਆਂ ਕਈ ਤਸਵੀਰਾਂ ਹਨ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਤੇ ਇਨ੍ਹਾਂ ਨੂੰ ਇਤਿਹਾਸ 'ਚ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਅਜਿਹੀ ਹੀ ਇਕ ਤਸਵੀਰ ਜੋ ਕਾਫੀ ਚਰਚਾ 'ਚ ਵੀ ਰਹੀ ਸੀ। ਇਹ ਤਸਵੀਰ 13 ਜੁਲਾਈ 2002 ਨੂੰ ਇੰਗਲੈਂਡ ਖਿਲਾਫ ਲਾਡਰਸ 'ਚ ਭਾਰਤ ਨੇ ਇੰਗਲਿਸ਼ ਟੀਮ ਨੂੰ 326 ਦੌੜਾਂ ਦਾ ਟੀਚਾ ਹਾਸਲ ਕਰਦੇ ਹੋਏ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਕਪਤਾਨ ਰਹੇ ਸੌਰਵ ਗਾਂਗੁਲੀ ਨੇ ਕਮੀਜ਼ ਉਤਾਰ ਕੇ ਖੁਸ਼ੀ ਜ਼ਾਹਰ ਕੀਤੀ ਸੀ।
ਗਰੀਬੀ ਕਾਰਨ ਇਸ ਓਲੰਪਿਕ ਮੈਡਲਿਸਟ ਨੇ ਵੇਚ ਦਿੱਤੇ ਆਪਣੇ ਸਾਰੇ ਤਮਗੇ
NEXT STORY