ਨਵੀਂ ਦਿੱਲੀ— ਭਾਰਤੀ ਕ੍ਰਿਕਟਰਾਂ ਦੇ ਡੋਪ ਟੈਸਟ ਦੇ ਮਸਲੇ 'ਤੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨਾਲ ਖੜਕਣ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨਾਲ ਇਸ ਮਾਮਲੇ 'ਤੇ ਗੱਲਬਾਤ ਕੀਤੀ। ਪ੍ਰਸਤਾਵਿਤ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ ਪਾਕਿਸਤਾਨ ਨਾਲ ਖੇਡਣ ਨੂੰ ਲੈ ਕੇ ਵੀ ਸਰਕਾਰ ਦੀ ਰਾਏ ਮੰਗੀ। ਨਾਡਾ ਭਾਰਤੀ ਕ੍ਰਿਕਟਰਾਂ ਦਾ ਡੋਪ ਟੈਸਟ ਕਰਨਾ ਚਾਹੁੰਦੀ ਹੈ ਪਰ ਕ੍ਰਿਕਟ ਬੋਰਡ ਨੇ ਉਸ ਦੀ ਮੰਗ ਨੂੰ ਖਾਰਿਜ ਕਰ ਦਿੱਤਾ। ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਅਤੇ ਜਨਰਲ ਮੈਨੇਜਰ (ਪ੍ਰਸ਼ਾਸਨ ਅਤੇ ਖੇਡ ਵਿਕਾਸ) ਪ੍ਰੋਫੈਸਰ ਰਤਨਾਕਰ ਸ਼ੈੱਟੀ ਨੇ ਅੱਜ ਰਾਠੌਰ ਨਾਲ ਉਨ੍ਹਾਂ ਦੇ ਦਫਤਰ 'ਚ ਲੱਗਭਗ 45 ਮਿੰਟ ਤਕ ਗੱਲਬਾਤ ਕੀਤੀ।
ਬੀ. ਐੱਸ. ਐੱਫ. ਨੇ ਦਿੱਲੀ ਇਲੈਵਨ ਨੂੰ ਹਰਾਇਆ
NEXT STORY