ਨਵੀਂ ਦਿੱਲੀ, (ਬਿਊਰੋ)— ਹਿੰਦੀ ਸਿਨੇਮਾ ਜਗਤ ਦੀ ਪ੍ਰਸਿੱਧ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ 'ਤੇ ਪੂਰਾ ਦੇਸ਼ ਸਦਮੇ 'ਚ ਹੈ। ਬਾਲੀਵੁੱਡ ਅਭਿਨੇਤਾ, ਰਾਜਨੇਤਾ, ਕ੍ਰਿਕਟਰ ਅਤੇ ਹੋਰਨਾਂ ਖੇਤਰ ਦੀਆਂ ਦਿੱਗਜ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਸ਼ੋਗ ਜ਼ਾਹਰ ਕੀਤਾ ਹੈ। ਸ਼੍ਰੀਦੇਵੀ ਇਕ ਵਿਆਹ 'ਚ ਹਿੱਸਾ ਲੈਣ ਲਈ ਦੁਬਈ ਗਈ ਸੀ ਅਤੇ ਹਾਰਟ ਅਟੈਕ ਆਉਣ ਨਾਲ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਮੌਤ ਹੋ ਗਈ। ਉਨ੍ਹਾਂ ਦੀ ਉਮਰ 54 ਸਾਲ ਸੀ।
ਸ਼੍ਰੀਦੇਵੀ ਦੇ ਇਸ ਤਰ੍ਹਾਂ ਦਿਹਾਂਤ 'ਤੇ ਪੀ.ਐੱਮ. ਮੋਦੀ ਸਮੇਤ ਕਈ ਸਿਆਸੀ ਹਸਤੀਆਂ ਨੇ ਟਵੀਟ ਕਰਕੇ ਸੋਗ ਜ਼ਾਹਰ ਕੀਤਾ ਹੈ। ਇਸ ਖਬਰ ਨੂੰ ਸੁਣ ਕੇ ਖੇਡ ਜਗਤ ਵੀ ਸਦਮੇ 'ਚ ਡੁੱਬ ਗਿਆ। ਕਈ ਸਾਬਕਾ ਅਤੇ ਸਰਗਰਮ ਖਿਡਾਰੀਆਂ ਨੇ ਆਪਣੀ ਮਨਪਸੰਦ ਅਦਾਕਾਰਾ ਸ਼੍ਰੀਦੇਵੀ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਭਾਰਤੀ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਨੂੰ ਯਕੀਨ ਹੀਂ ਨਹੀਂ ਹੋ ਰਿਹਾ ਹੈ ਕਿ ਸ਼੍ਰੀਦੇਵੀ ਹੁਣ ਨਹੀਂ ਰਹੀ, ਪੀ.ਵੀ. ਸਿੰਧੂ ਨੇ ਇਸ ਨੂੰ ਹੈਰਾਨ ਕਰ ਦੇਣ ਵਾਲੀ ਖਬਰ ਦੱਸਿਆ ਅਤੇ ਸ਼੍ਰੀਦੇਵੀ ਦੇ ਪਰਿਵਾਰ ਦੇ ਪ੍ਰਤੀ ਆਪਣਾ ਅਫਸੋਸ ਜ਼ਾਹਰ ਕੀਤਾ ਹੈ।
ਡਬਲਿਊ.ਡਬਲਿਊ.ਈ. 'ਚ ਆਪਣੀ ਪਛਾਣ ਬਣਾਉਣ ਵਾਲੇ ਸਿੰਘ ਬ੍ਰਦਰਸ ਨੇ ਟਵੀਟ ਕੀਤਾ, ''ਭਾਰਤੀ ਸਿਨੇਮਾ ਦੀ ਮਹਾਨ ਅਦਾਕਾਰਾਵਾਂ 'ਚੋਂ ਇਕ ਸ਼੍ਰੀਦੇਵੀ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਨ੍ਹਾਂ ਦੀਆਂ ਫਿਲਮਾਂ ਸਾਡੇ ਬਚਪਨ ਦਾ ਵੱਡਾ ਹਿੱਸਾ ਰਹੀਆਂ।'' ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਯਪ ਨੂੰ ਆਪਣੀ ਪਸੰਦੀਦਾ ਅਦਾਕਾਰਾ ਦੇ ਦਿਹਾਂਤ 'ਤੇ ਕਾਫੀ ਦੁੱਖ ਪਹੁੰਚਿਆ ਹੈ।
ਕੈਨੇਡਾ ਦੇ ਪ੍ਰਧਾਨਮੰਤਰੀ ਟਰੂਡੋ ਨੇ ਦਿੱਲੀ 'ਚ ਇਕ ਹਾਕੀ ਟੂਰਨਾਮੈਂਟ 'ਚ ਸ਼ਿਰਕਤ ਕੀਤੀ
NEXT STORY