ਜਲੰਧਰ (ਬਿਊਰੋ)— ਮੁੰਬਈ ਇੰਡੀਅਨਜ਼ ਦੀ ਟੀਮ ਆਈ.ਪੀ.ਐੱਲ 2018 ਸੀਜ਼ਨ ਵਿੱਚ ਘੱਟ ਸਕੋਰ ਦਾ ਮੈਚ ਵੀ ਗੁਆ ਬੈਠੀ । ਉਸ ਨੂੰ ਵਾਨਖੇੜੇ ਸਟੇਡੀਅਮ ਵਿੱਚ ਹੋਏ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਜਿੱਤ ਦੇ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈ.ਪੀ.ਐੱਲ. ਇਤਿਹਾਸ ਵਿਚ ਦੂਜੇ ਸਭ ਤੋਂ ਘੱਟ ਸਕੋਰ ਦਾ ਬਚਾਅ ਕੀਤਾ । ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਵੱਲੋਂ ਰਸ਼ੀਦ ਖਾਨ, ਐੱਸ. ਕੌਲ ਅਤੇ ਬੀ ਥੰਪੀ ਦੀ ਅਗਵਾਈ ਵਿੱਚ ਹੋਈ ਧਾਰਦਾਰ ਗੇਂਦਬਾਜ਼ੀ ਦੇ ਚਲਦੇ ਮੁੰਬਈ ਇੰਡੀਅਨਜ਼ ਦੀ ਟੀਮ 118 ਦੌੜਾਂ ਦੇ ਟੀਚੇ ਨੂੰ ਵੀ ਹਾਸਲ ਨਹੀਂ ਕਰ ਸਕੀ ।
ਆਈ.ਪੀ.ਐੱਲ. ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਕੋਰ ਦਾ ਬਚਾਅ ਕਰਨ ਦਾ ਰਿਕਾਰਡ ਚੇਨਈ ਸੁਪਰਕਿੰਗਜ਼ ਦੇ ਨਾਮ ਹੈ, ਜਦੋਂ 2009 ਵਿੱਚ ਡਰਬਨ ਵਿੱਚ ਹੋਏ ਮੈਚ ਦੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਚੇਨਈ ਸੁਪਰਕਿੰਗਸ ਦੇ 116 ਦੌੜਾਂ ਦਾ ਵੀ ਪਿੱਛਾ ਨਹੀਂ ਕਰ ਸਕੀ ਸੀ । ਸਨਰਾਈਜ਼ਰਜ਼ ਹੈਦਰਾਬਾਦ ਦੇ ਰਸ਼ੀਦ ਖਾਨ ਨੇ ਸਲਾਗ ਓਵਰਸ ਵਿੱਚ ਕਸੀ ਹੋਈ ਗੇਂਦਬਾਜ਼ੀ ਕੀਤੀ । ਸਿੱਧਾਰਥ ਕੌਲ ਨੇ ਧਾਰਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਅਤੇ ਬਾਸਿਲ ਥੰਪੀ ਨੇ ਦੋ ਵਿਕਟਾਂ ਲਈਆਂ। ਮੁੰਬਈ ਇੰਡੀਅਨਜ਼ ਲਈ ਕਰੂਨਾਲ ਪਾਂਡਯਾ ਅਤੇ ਸੂਰਿਆਕੁਮਾਰ ਯਾਦਵ ਦੇ ਇਲਾਵਾ ਕੋਈ ਵੀ ਦਹਾਕੀ ਦਾ ਅੰਕੜਾ ਨਹੀਂ ਪਾਰ ਕਰ ਸਕਿਆ ।
ਮੰਗਲਵਾਰ (24 ਅਪ੍ਰੈਲ) ਨੂੰ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਇਸ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ਾਂ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਬਹੁਤ ਵੱਡਾ ਸਕੋਰ ਖੜਾ ਕਰਨ ਤੋਂ ਰੋਕ ਦਿੱਤਾ । ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਸਨਰਾਈਜ਼ਰਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ । ਉਨ੍ਹਾਂ ਦਾ ਫੈਸਲਾ ਸ਼ੁਰੂਆਤੀ ਸਮੇ 'ਚ ਠੀਕ ਸਾਬਤ ਹੋਇਆ ਜਦੋਂ ਸਨਰਾਈਜ਼ਰਜ਼ ਦੀ ਟੀਮ 18.4 ਓਵਰਸ ਵਿੱਚ ਸਿਰਫ 118 ਦੌੜਾਂ ਹੀ ਬਣਾ ਸਕੀ । ਹੈਦਰਾਬਾਦ ਦੀ ਟੀਮ ਵਲੋਂ ਸਭ ਤੋਂ ਜਿਆਦਾ ਕਪਤਾਨ ਕੇਨ ਵਿਲੀਅਮਸਨ ਨੇ 29 ਅਤੇ ਯੂਸੁਫ ਪਠਾਨ ਨੇ 29 ਦੌੜਾਂ ਬਣਾਈਆਂ । ਟੀਚੇ ਦਾ ਪਿੱਛਾ ਕਰਨ ਉਤਰੀ ਮੇਜ਼ਬਾਨ ਮੁੰਬਈ ਇੰਡੀਅਨਸ ਦੀ ਟੀਮ 87 ਦੌੜਾਂ 'ਤੇ ਹੀ ਢੇਰ ਹੋ ਗਈ ।
ਗਰਸੀਆ ਨੇ ਸ਼ਾਰਾਪੋਵਾ ਨੂੰ ਪਹਿਲੇ ਦੌਰ 'ਚ ਹਰਾਇਆ
NEXT STORY