ਨਵੀਂ ਦਿੱਲੀ— ਮੌਜੂਦਾ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਬੈਡਮਿੰਟਨ ਲਈ ਨਵੇਂ ਸੁਪਰਸਟਾਰ ਕਿਦਾਂਬੀ ਸ਼੍ਰੀਕਾਂਤ ਨੂੰ ਸਾਬਕਾ ਖੇਡ ਮੰਤਰੀ ਵਿਜੇ ਗੋਇਲ ਨੇ ਵੱਕਾਰੀ ਪਦਮਸ਼੍ਰੀ ਪੁਰਸਕਾਰ ਲਈ ਨਾਮਜ਼ਦ ਕੀਤਾ। ਸ਼੍ਰੀਕਾਂਤ ਪਿਛਲੇ ਹਫਤੇ ਫ੍ਰੈਂਚ ਓਪਨ ਜਿੱਤ ਕੇ ਇਕ ਕੈਲੰਡਰ ਸੈਸ਼ਨ ਵਿਚ 4 ਸੁਪਰ ਸੀਰੀਜ਼ ਟੂਰਨਾਮੈਂਟ ਜਿੱਤਣ ਵਾਲਾ ਭਾਰਤ ਦਾ ਪਹਿਲਾ ਅਤੇ ਦੁਨੀਆ ਦਾ ਚੌਥਾ ਬੈਡਮਿੰਟਨ ਖਿਡਾਰੀ ਬਣਿਆ।
ਹੁਣ ਸੰਸਦੀ ਕਾਰਜ ਮੰਤਰੀ ਗੋਇਲ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਸ਼੍ਰੀਕਾਂਤ ਦੇ ਨਾਂ ਦੀ ਸਿਫਾਰਿਸ਼ ਦੇਸ਼ ਦੇ ਚੌਥੇ ਚੋਟੀ ਦੇ ਨਾਗਰਿਕ ਸਨਮਾਨ ਲਈ ਕੀਤੀ। ਪਦਮ ਪੁਰਸਕਾਰਾਂ ਦੀ ਸਮਾਂ ਹੱਦ ਹਾਲਾਂਕਿ 15 ਸਤੰਬਰ ਨੂੰ ਹੀ ਖਤਮ ਹੋ ਗਈ ਹੈ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ਪੁਰਸਕਾਰਾਂ ਦਾ ਐਲਾਨ ਹਰੇਕ ਸਾਲ ਗਣਤੰਤਰਤਾ ਦਿਵਸ ਦੀ ਪੂਰਬਲੀ ਸ਼ਾਮ ਨੂੰ ਕੀਤਾ ਜਾਂਦਾ ਹੈ।
ਦੱਖਣੀਆ ਕੋਰੀਆ 'ਚ ਓਲੰਪਿਕ 2018 ਮਸ਼ਾਲ ਦਾ ਸਵਾਗਤ
NEXT STORY