ਬਾਰਸੀਲੋ— ਨਾਕੇਟਲਨ ਚੈੱਸ ਸਰਕਿਟ ਦੇ ਪਹਿਲੇ ਇੰਟਰਨੈਸ਼ਨਲ ਟੂਰਨਾਮੈਂਟ ਮੋਂਟਕਾੜਾ ਇੰਟਰਨੈਸ਼ਨਲ ਦੇ 25ਵੇਂ ਸੈਸ਼ਨ ਦੇ 6ਵੇਂ ਰਾਊਂਡ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੋਟੀ ਦੇ 4 ਵਿਚੋਂ 3 ਸਥਾਨਾਂ 'ਤੇ ਕਬਜ਼ਾ ਜਮਾਈ ਰੱਖਿਆ ਹੈ। ਸਾਬਕਾ ਉਪ ਜੇਤੂ ਭਾਰਤ ਦੇ ਗ੍ਰੈਂਡ ਮਾਸਟਰ ਸ਼ਿਆਮ ਸੁੰਦਰ, ਇੰਟਰਨੈਸ਼ਨਲ ਮਾਸਟਰ ਪੀ. ਕੋਂਗੁਵਲ ਅਤੇ ਇਨਿਆਨ ਪੀ ਨੇ 5 ਅੰਕ ਬਣਾਉਂਦੇ ਹੋਏ ਰੂਸ ਦੇ ਬੁਰਮਕਿਨ ਵਲਾਦੀਮੀਰ ਨਾਲ ਸਾਂਝੀ ਲੀਡ ਬਣਾ ਲਈ ਹੈ। ਅਗਲੇ ਰਾਊਂਡ ਵਿਚ ਸ਼ਿਆਮ ਨੂੰ ਜਿੱਥੇ ਕੋਂਗੁਵਲ ਨਾਲ ਖੇਡਣਾ ਹੈ, ਉਥੇ ਹੀ ਇਨਿਆਨ ਦਾ ਮੁਕਾਬਲਾ ਵਲਾਦੀਮੀਰ ਨਾਲ ਹੋਵੇਗਾ। ਅਨੁਭਵੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਮਾਸਟਰ ਅਨੂਪ ਦੇਸਮੁਖ ਅੱਜ ਵੂਮੈਨ ਫੀਡੇ ਮਾਸਟਰ ਡੇਮਰੇਸ ਅਵਰਕਾ ਤੋਂ ਮੈਚ ਜਿੱਤ ਕੇ 3.5 ਅੰਕਾਂ 'ਤੇ ਪਹੁੰਚ ਗਿਆ ਹੈ। ਉਥੇ ਹੀ ਗ੍ਰੈਂਡ ਮਾਸਟਰ ਸੁੰਦਰਾਜਨ ਕਿਦਾਂਬੀ ਫ੍ਰੈਂਕ ਬੁਚੇਨੋ ਨੂੰ ਹਰਾ ਕੇ 4 ਅੰਕਾਂ 'ਤੇ ਪਹੁੰਚ ਗਿਆ ਹੈ। ਹੋਰ ਭਾਰਤੀ ਖਿਡਾਰੀਆਂ ਵਿਚ ਵਰਦਾਨ ਨਾਗਪਾਲ, ਬਾਲਾਚੰਦਰ ਪ੍ਰਸਾਦ ਵੀ 4 ਅੰਕਾਂ 'ਤੇ ਹਨ, ਜਦਕਿ ਅਨੁਜ ਸ਼੍ਰੀਵਾਤਰੀ, ਦੇਵਰਿਸ਼ੀ ਮੁਖਰਜੀ, ਫੇਨਿਲ ਸ਼ਾਹ, ਓਜਸ ਕੁਲਕਰਨੀ, ਅਵਧੁਤ, ਅਨੀਸ਼ ਗਾਂਧੀ ਅਤੇ ਸਲੋਨੀ ਸਾਪਲੇ 3. 5 ਅੰਕਾਂ 'ਤੇ ਖੇਡ ਰਹੇ ਹਨ।
ਇਨਿਆਨ ਅਤੇ ਅਨੁਜ ਤੋਂ ਨੋਰਮ ਦੀ ਉਮੀਦ
ਗ੍ਰੈਂਡ ਮਾਸਟਰ ਅਤੇ ਇੰਟਰਨੈਸ਼ਨਲ ਮਾਸਟਰ ਨੋਰਮ ਦੇ ਨਜ਼ਰੀਏ ਨਾਲ ਵੇਖੀਏ ਤਾਂ ਭਾਰਤ ਦੇ ਦੋ ਖਿਡਾਰੀ ਆਪਣੇ ਪ੍ਰਦਰਸ਼ਨ ਨਾਲ ਵੱਡੀ ਉਮੀਦ ਬੰਨ੍ਹ ਰਹੇ ਹਨ। 12 ਸਾਲਾ ਅਨੁਜ ਸ਼੍ਰੀਵਾਤਰੀ ਨੇ ਹੁਣ ਤੱਕ ਹੋਏ ਮੈਚਾਂ ਵਿਚ ਆਪਣੀ ਰੇਟਿੰਗ 1920 ਤੋਂ ਵਧਾ ਕੇ 2400 ਕਰ ਲਈ ਹੈ। ਇਕ ਵੱਡੀ ਜਿੱਤ ਉਸ ਨੂੰ ਇੰਟਰਨੈਸ਼ਨਲ ਮਾਸਟਰ ਨੋਰਮ ਦਿਵਾ ਸਕਦੀ ਹੈ। ਉਥੇ ਹੀ ਇਨਿਆਨ ਜਿਸ ਦੀ ਮੌਜੂਦਾ ਰੇਟਿੰਗ 2392 ਹੈ, ਉਮੀਦ ਹੈ ਕਿ ਗ੍ਰੈਂਡ ਮਾਸਟਰ ਨੋਰਮ ਹਾਸਲ ਕਰ ਲਵੇਗਾ। ਫਿਲਹਾਲ ਇਨਿਆਨ 2685 ਅੰਕਾਂ ਨਾਲ ਵਧੀਆ ਪ੍ਰਦਰਸ਼ਨ ਕਰ ਚੁੱਕਾ ਹੈ।
ਦੱਖਣੀ ਅਫਰੀਕਾ ਦੌਰੇ ਦੇ ਬਾਈਕਾਟ ਦੀ ਸੰਭਾਵਨਾ 'ਤੇ ਵਿਚਾਰ ਕਰਨਗੇ ਆਸਟ੍ਰੇਲੀਆਈ ਖਿਡਾਰੀ
NEXT STORY