ਨਵੀਂ ਦਿੱਲੀ, (ਵਾਰਤਾ)— ਦੋ ਵਾਰ ਦੇ ਓਲੰਪਿਕ ਤਮਗੇ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ 27 ਫਰਵਰੀ ਤੋਂ ਕਿਰਗਿਸਤਾਨ ਵਿੱਚ ਹੋਣ ਵਾਲੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਤੋਂ ਨਾਂ ਵਾਪਸ ਲੈ ਲਿਆ ਹੈ । ਖਬਰਾਂ ਮੁਤਾਬਕ ਸੁਸ਼ੀਲ ਨੇ 21 ਫਰਵਰੀ ਨੂੰ ਭਾਰਤੀ ਕੁਸ਼ਤੀ ਸੰਘ ਨੂੰ ਇੱਕ ਪੱਤਰ ਲਿਖਕੇ 27 ਫਰਵਰੀ ਤੋਂ ਚਾਰ ਮਾਰਚ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਭਾਰਤੀ ਕੁਸ਼ਤੀ ਟੀਮ ਤੋਂ ਆਪਣਾ ਨਾਂ ਲੈਣ ਦੀ ਜਾਣਕਾਰੀ ਦਿੱਤੀ ।
ਸੁਸ਼ੀਲ ਇਸ ਗੱਲ ਤੋਂ ਫਿਕਰਮੰਦ ਹਨ ਕਿ ਜੇਕਰ ਉਹ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦੇ ਹਨ ਤਾਂ ਕਿਤੇ ਉਨ੍ਹਾਂ ਦੇ ਗੋਡਿਆਂ ਦੀ ਸੱਟ ਹੋਰ ਜ਼ਿਆਦਾ ਵੱਧ ਨਾ ਜਾਵੇ । ਏਸ਼ੀਅਨ ਚੈਂਪੀਅਨਸ਼ਿਪ ਅਤੇ ਕਾਮਨਵੈਲਥ ਗੇਮਸ ਲਈ 74 ਕਿਲੋਗ੍ਰਾਮ ਭਾਰ ਵਰਗ 'ਚ ਭਾਰਤ ਦੀ ਨੁਮਾਇੰਦਗੀ ਲਈ ਚੁਣਨ ਲਈ ਹੋਏ ਟਰਾਇਲਸ ਦੇ ਦੌਰਾਨ ਵੀ ਉਹ ਆਪਣੀ ਸੱਟ ਨਾਲ ਜੂਝ ਰਹੇ ਸਨ । ਸੁਸ਼ੀਲ ਸੱਟ ਨੂੰ ਲੈ ਕੇ ਕੋਈ ਵੀ ਖ਼ਤਰਾ ਨਹੀਂ ਲੈਣਾ ਚਾਹੁੰਦੇ ਹਨ ਅਤੇ ਹੁਣ ਉਨ੍ਹਾਂ ਦੀ ਤਰਜੀਹ ਅਪ੍ਰੈਲ ਵਿੱਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਹਨ ।
ਇਸ ਕੈਚ ਨੂੰ ਲੈ ਕੇ ਲੋਕਾਂ 'ਚ ਛਿੜੀ ਬਹਿਸ, ਹੁਣ ਤੁਸੀਂ ਦੱਸੋ ਆਊਟ ਜਾਂ ਸਿਕਸ?
NEXT STORY