ਮੁੰਬਈ— ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਆਗਾਮੀ ਟੀ-20 ਮੁੰਬਈ ਲੀਗ ਦੀ ਕਾਫੀ ਲੋੜ ਸੀ ਕਿਉਂਕਿ ਇਹ ਸੂਬੇ ਦੇ ਨੌਜਵਾਨਾਂ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੰਚ ਹੋਵੇਗਾ।
ਇਸ ਲੀਗ ਦੇ ਅੰਬੈਸਡਰ ਸਚਿਨ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ''ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ (ਟੀ-20 ਲੀਗ) ਦੀ ਮੁੰਬਈ ਕ੍ਰਿਕਟ ਨੂੰ ਲੋੜ ਸੀ। ਮੁੰਬਈ ਕ੍ਰਿਕਟ ਨੇ ਹਮੇਸ਼ਾ ਭਾਰਤੀ ਕ੍ਰਿਕਟ ਦੀ ਅਗਵਾਈ ਕੀਤੀ ਹੈ ਤੇ ਅੰਕੜੇ ਇਸਦਾ ਸਭ ਤੋਂ ਵੱਡਾ ਸਬੂਤ ਹਨ। ਮੈਨੂੰ ਇਸ ਲੀਗ ਦਾ ਹਿੱਸਾ ਬਣਨ ਦੀ ਖੁਸ਼ੀ ਹੈ।''
ICC ਨੇ ਕੈਨੇਡਾ ਦੀ ਟੀ-20 ਲੀਗ ਨੂੰ ਦਿੱਤੀ ਮਨਜ਼ੂਰੀ
NEXT STORY