ਨਵੀਂ ਦਿੱਲੀ(ਯੂ. ਐੱਨ. ਆਈ.)-ਸਿਹਤ ਅਤੇ ਸਫਾਈ ਪ੍ਰਤੀ ਦਿੱਲੀ ਵਾਸੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਰਾਜਧਾਨੀ ਮੈਰਾਥਨ ਲੀਗ ਦਾ ਆਯੋਜਨ ਇਥੇ ਆਉਣ ਵਾਲੀ 5 ਨਵੰਬਰ ਨੂੰ ਕੀਤਾ ਜਾਵੇਗਾ, ਜਿਸ 'ਚ 3000 ਤੋਂ ਜ਼ਿਆਦਾ ਦੌੜਾਕ ਹਿੱਸਾ ਲੈਣਗੇ। ਰਾਜਧਾਨੀ ਮੈਰਾਥਨ ਲੀਗ ਦੇ ਮੁੱਖ ਪ੍ਰਬੰਧਕ ਡਾ. ਅਖਿਲ ਭਾਰਗਵ ਨੇ ਦੱਸਿਆ ਕਿ ਇਸ ਮੈਰਾਥਨ ਲੀਗ ਦਾ ਤੀਜੀ ਵਾਰ ਆਯੋਜਨ ਹੋ ਰਿਹਾ ਹੈ ਅਤੇ ਇਸ ਵਾਰ ਦੌੜਾਕਾਂ ਦੀ ਗਿਣਤੀ ਪਿਛਲੀ ਵਾਰ ਦੇ 2250 ਦੌੜਾਕਾਂ ਤੋਂ ਵਧ ਕੇ 3000 ਤਕ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਮੈਰਾਥਨ ਲੀਗ ਰਾਜਘਾਟ ਕੋਲ ਗਾਂਧੀ ਸਮ੍ਰਿਤੀ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੀ ਸਮਾਪਤੀ ਗਾਂਧੀ ਸਮ੍ਰਿਤੀ 'ਤੇ ਹੀ ਹੋਵੇਗੀ। ਡਾ. ਭਾਰਗਵ ਨੇ ਦੱਸਿਆ ਕਿ ਮੈਰਾਥਨ ਲੀਗ 'ਚ 21 ਕਿਲੋਮੀਟਰ ਦੀ ਹਾਫ ਮੈਰਾਥਨ 'ਚ ਸਿਰਫ ਪੁਰਸ਼ ਦੌੜਾਕ ਹੀ ਹਿੱਸਾ ਲੈ ਸਕਣਗੇ ਅਤੇ ਇਸ 'ਚ 18 ਸਾਲ ਤੋਂ ਵੱਧ ਉਮਰ ਦੇ ਮੁਕਾਬਲੇਬਾਜ਼ ਹੀ ਹਿੱਸਾ ਲੈ ਸਕਣਗੇ।
ਸ਼੍ਰੀਲੰਕਾ ਦੇ ਕ੍ਰਿਕਟਰਾਂ ਨੇ ਪਾਕਿਸਤਾਨ ਜਾ ਕੇ ਮੈਚ ਖੇਡਣ ਤੋਂ ਕੀਤਾ ਇੰਨਕਾਰ
NEXT STORY