ਇੰਗਲੈਂਡ ਦੀ ਇਸ ਖਿਡਾਰਨ ਨੇ ਕੋਹਲੀ ਤੋਂ ਮੰਗਿਆ ਇਸ਼ਾਰਿਆਂ 'ਚ ਇਹ ਗਿਫਟ

You Are HereSports
Monday, April 16, 2018-10:25 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਕਰੋੜਾਂ 'ਚ ਫੈਂਸ ਹਨ। ਇਸ ਤਰ੍ਹਾਂ ਹੀ ਮਹਿਲਾ ਇੰਗਲੈਂਡ ਕ੍ਰਿਕਟ ਟੀਮ ਦੀ ਡੇਨੀਅਲ ਵੇਟ ਕੋਹਲੀ ਦੀ ਬਹੁਤ ਵੱਡੀ ਫੈਂਨ ਹੈ। ਡੇਨੀਅਲ ਨੇ 2014 'ਚ ਵਿਰਾਟ ਕੋਹਲੀ ਨੂੰ ਟਵਿਟਰ 'ਤੇ ਵਿਆਹ ਲਈ ਪ੍ਰਪੋਜ਼ ਵੀ ਕੀਤਾ ਸੀ। ਜਿਸ ਤੋਂ ਭਾਰਤ 'ਚ ਉਸ ਦੀ ਫੈਂਨ ਫਾਲੋਇੰਗ ਬਹੁਤ ਵੱਧ ਗਈ ਸੀ। ਪਹਿਲੇ ਡੇਨੀਅਲ ਨੂੰ ਕੋਹਲੀ ਨੇ ਇਕ ਬੈਟ ਗਿਫਟ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਬੈਟ ਨਾਲ ਟੀ-20 ਸੀਰੀਜ਼ 'ਚ ਭਾਰਤ ਖਿਲਾਫ ਸੈਂਕੜਾ ਲਗਾਇਆ। ਆਈ. ਪੀ. ਐੱਲ. 'ਚ ਕੋਹਲੀ ਨੂੰ ਗ੍ਰੀਨ ਜਰਸੀ 'ਚ ਦੇਖ ਕੇ ਡੇਨੀਅਲ ਨੇ ਉਸ ਤੋਂ ਇਕ ਚੀਜ਼ ਦੀ ਮੰਗ ਕੀਤੀ ਹੈ।


ਆਈ. ਪੀ. ਐੱਲ. ਦੇ 11ਵੇਂ ਮੈਚ 'ਚ ਰਾਇਲ ਚੈਂਲੰਜਰਜ਼ ਬੈਂਗਲੁਰੂ ਦੀ ਟੀਮ ਰਾਜਸਥਾਨ ਖਿਲਾਫ 'ਗ੍ਰੀਨ ਇਨੀਸ਼ੀਏਟਿਵ' ਦੇ ਤਹਿਤ ਹਰੀ ਜਰਸੀ 'ਚ ਦਿਖੀ। ਇਹ ਦੇਖ ਕੇ ਡੇਨੀਅਲ ਨੇ ਇਸ ਤਰ੍ਹਾਂ ਦੀ ਜਰਸੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਕਿ ਮੈਨੂੰ ਹਰੇ ਰੰਗ 'ਚ ਆਰ. ਸੀ. ਬੀ. ਦਾ ਟਾਪ ਚਾਹੀਦਾ ਹੈ। ਇਸ ਤੋਂ ਪਹਿਲੇ ਹਾਲ ਹੀ 'ਚ ਇੰਗਲੈਂਡ ਦੀ ਟੀਮ ਭਾਰਤ ਦੌਰੇ 'ਤੇ ਆਈ ਸੀ, ਤਾਂ ਡੇਨੀਅਲ ਨੇ ਕਿਹਾ ਕਿ ਉਹ ਆਰ. ਸੀ. ਬੀ. ਨੂੰ ਸਪੋਰਟ ਕਰੇਗੀ ਤੇ ਟਰਾਫੀ ਜਿੱਤਦਿਆ ਦੇਖਣਾ ਚਾਹੁੰਦੀ ਹੈ।
ਤਾਂ ਦੂਜੇ ਪਾਸੇ ਦੱਖਣੀ ਅਫਰੀਕਾ ਖਿਡਾਰੀ ਤੇ ਆਰ. ਸੀ. ਬੀ. ਦੇ ਓਪਨਰ ਵਿਕਟਕੀਪਰ ਕੀਵੰਟਨ ਡੀ ਕਾਕ ਦੀ ਪਤਨੀ ਸਾਸ਼ਾ ਨੇ ਡੇਨੀਅਲ ਨੂੰ ਆਪਣੇ ਪਤੀ ਦੀ ਜਰਸੀ ਦੇਣ ਦਾ ਆਫਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਹਾਂ ਮਿਲ ਸਕਦੀ ਹੈ ਕਿ ਜਕੇਰ ਤੁਹਾਨੂੰ ਆਪਣੀ ਸ਼ਰਟ 'ਤੇ 69 (ਡੀ ਕਾਕ ਦੀ ਜਰਸੀ ਨੰਬਰ) ਪਾਉਣ 'ਚ ਸਮੱਸਿਆ ਨਹੀਂ ਹੈ। ਇਸ ਦੇ ਜਵਾਬ 'ਚ ਡੇਨੀਅਲ ਨੇ ਕਿਹਾ ਕਿ ਇਹ ਸੱਚ 'ਚ ਇਹ (ਜਰਸੀ ਦਾ ਨੰਬਰ) ਹੈ? ਪਰ ਮੈਨੂੰ ਇਕ ਚਾਹੀਦੀ। ਉਮੀਦ ਹੈ ਤੁਸੀਂ ਠੀਕ ਹੋ।

 

 

Edited By

Gurdeep Singh

Gurdeep Singh is News Editor at Jagbani.

Popular News

!-- -->