ਚੇਨਈ, (ਬਿਊਰੋ)— ਪੰਜਾਬ ਨੇ ਪੁਰਸ਼ ਵਰਗ 'ਚ ਅੱਜ ਇੱਥੇ ਸਾਬਕਾ ਚੈਂਪੀਅਨ ਉੱਤਰਾਖੰਡ ਨੂੰ ਕੁਆਰਟਰਫਾਈਨਲ 'ਚ 70-68 ਨਾਲ ਹਰਾ ਕੇ 68ਵੀਂ ਸੀਨੀਅਰ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਤੋਂ ਬਾਹਰ ਕਰ ਦਿੱਤਾ। ਪੰਜਾਬ ਵੱਲੋਂ ਜਗਦੀਪ ਸਿੰਘ ਨੇ ਸਭ ਤੋਂ ਜ਼ਿਆਦਾ 16 ਅੰਕ ਜੁਟਾਏ ਜਦਕਿ ਉੱਤਰਾਖੰਡ ਵੱਲੋਂ ਯਾਦਵਿੰਦਰ ਸਿੰਘ ਨੇ 22 ਅੰਕ ਬਣਾਏ।
ਮਹਿਲਾ ਵਰਗ 'ਚ ਸਾਬਕਾ ਚੈਂਪੀਅਨ ਕੇਰਲ ਨੇ ਕੁਆਰਟਰਫਾਈਨਲ 'ਚ ਦਿੱਲੀ ਨੂੰ 63-42 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਕੇਰਲ ਵੱਲੋਂ ਪੀ.ਐੱਸ. ਜੀਨਾ ਨੇ ਸਭ ਤੋਂ ਜ਼ਿਆਦਾ 31 ਅੰਕ ਜੁਟਾਏ। ਦਿੱਲੀ ਲਈ ਕਪਤਾਨ ਰਸਪ੍ਰੀਤ ਸਿੰਧੂ ਨੇ 24 ਅੰਕ ਜੁਟਾਏ ਪਰ ਇਹ ਹਾਰ ਤੋਂ ਬਚਣ ਲਈ ਕਾਫੀ ਨਹੀਂ ਸੀ। ਇਕ ਹੋਰ ਕੁਆਰਟਰਫਾਈਨਲ 'ਚ ਕਰਨਾਟਕ ਨੇ ਉੱਤਰ ਪ੍ਰਦੇਸ਼ ਨੂੰ 78-63 ਨਾਲ ਹਰਾਇਆ। ਪੁਰਸ਼ ਵਰਗ 'ਚ ਕੇਰਲ ਦੀ ਟੀਮ ਪ੍ਰੀ ਕੁਆਰਟਰਫਾਈਨਲ 'ਚ ਚੰਡੀਗੜ੍ਹ ਦੇ ਖਿਲਾਫ 70-83 ਨਾਲ ਹਾਰ ਗਈ।
ਭਾਰਤੀ ਟੀਮ ਨੇ ਨਹੀਂ ਇਸ ਟੀਮ ਨੇ ਬਣਾਇਆ ਸੁਰੇਸ਼ ਰੈਨਾ ਨੂੰ ਸਟਾਰ
NEXT STORY