ਮੁੰਬਈ ਦੀ ਟੀਮ ਦਾ ਜ਼ਬਰਦਸਤ ਪ੍ਰਦਰਸ਼ਨ ਸੀ : ਅਮਲਾ

You Are HereSports
Friday, April 21, 2017-4:31 PM

ਇੰਦੌਰ— ਪੰਜਾਬ ਦੀ ਟੀਮ ਵਲੋਂ ਵੀਰਵਾਰ ਨੂੰ ਇੱਥੋਂ ਦੇ ਸਟੇਡੀਅਮ 'ਚ 104 ਦੌੜਾਂ ਦੀ ਬਿਹਤਰੀਨ ਪਾਰੀ ਖੇਡਣ ਵਾਲੇ ਹਾਸ਼ਿਮ ਅਮਲਾ ਨੇ ਕਿਹਾ ਕਿ ਮੁੰਬਈ ਦੀ ਟੀਮ ਦੇ ਬੱਲੇਬਾਜ਼ਾਂ ਨੇ ਅਸਾਧਾਰਨ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦੀ ਟੀਮ ਨੂੰ ਹਰਾਇਆ।

ਅਮਲਾ ਨੇ ਮੈਚ ਤੋਂ ਬਾਅਦ ਕਿਹਾ, ''ਸਾਡੇ ਗੇਂਦਬਾਜ਼ਾਂ ਨੇ ਆਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ, ਪਰ ਮੁੰਬਈ ਦੇ ਬੱਲੇਬਾਜ਼ਾਂ ਨੇ ਅਸਾਧਾਰਨ ਪ੍ਰਦਰਸ਼ਨ ਕਰਦੇ ਹੋਏ ਆਪਣੀ ਟੀਮ ਨੂੰ ਜਿੱਤਾਇਆ। ਵਿਰੋਧੀ ਟੀਮ ਨੇ ਪਾਵਰ ਪਲੇ 'ਚ ਦੌੜਾਂ ਦਾ ਜੋ ਵੱਡਾ ਸਕੋਰ ਬਣਾਇਆ, ਉਹ ਉਨ੍ਹਾਂ ਦੀ ਜਿੱਤ ਲਈ ਮਹੱਤਵਪੂਰਨ ਸਾਬਤ ਹੋਇਆ।''

ਪੰਜਾਬ ਮੌਜੂਦਾ ਟੀ-20 ਲੀਗ ਦੇ ਸੈਸ਼ਨ 'ਚ ਲਗਾਤਾਰ 4 ਮੈਚ ਹਾਰ ਚੁੱਕੀ, ਜਦਕਿ ਸਿਰਫ 2 ਮੁਕਾਬਲਿਆਂ 'ਚ ਹੀ ਉਸ ਨੂੰ ਜਿੱਤ ਪ੍ਰਾਪਤ ਹੋਈ ਹੈ। ਪੰਜਾਬ ਦੇ ਇਸ ਸਲਾਮੀ ਬੱਲੇਬਾਜ਼ ਨੇ ਕਿਹਾ, ''ਅਜੇ ਤੱਕ ਅਸੀਂ ਇਸ ਟੂਰਨਾਮੈਂਟ ਦੇ ਅੱਧੇ ਮੈਚ ਹੀ ਖੇਡੇ ਹਨ। ਸਾਨੂੰ ਭਰੋਸਾ ਹੈ ਕਿ ਅਸੀਂ ਅਗਲਾ ਮੈਚ ਜਿੱਤ ਕੇ ਫਿਰ ਤੋਂ ਆਪਣੀ ਲੈਅ ਹਾਸਲ ਕਰ ਲਵਾਂਗੇ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Popular News

.