ਚੰਡੀਗੜ੍ਹ, (ਬਿਊਰੋ)— ਆਲ ਇੰਡੀਆ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਪਹਿਲੇ ਸੈਸ਼ਨ ਨੂੰ ਇਕ ਪਲੇਅਰ ਦੇ ਨਾਤੇ ਜਿੱਤਣ 'ਚ ਜਿੰਨੀ ਖੁਸ਼ੀ ਹੋਈ। ਉਸੇ ਟੂਰਨਾਮੈਂਟ ਨੂੰ 25 ਸਾਲ ਬਾਅਦ ਆਪਣੀ ਧੀ ਦੇ ਜਿੱਤਣ 'ਤੇ ਇਕ ਮਾਂ ਦੇ ਨਾਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਹ ਕਹਿਣਾ ਹੈ ਬੈਡਮਿੰਟਨ ਪਲੇਅਰ ਅਤੇ ਕੋਚ ਗੋਪੀਚੰਦ ਪੁਲੇਲਾ ਦੀ ਪਤਨੀ ਪੀ.ਵੀ. ਲਕਸ਼ਮੀ ਦਾ। ਜੋ ਕਿ ਐਤਵਾਰ ਨੂੰ ਪੰਜਾਬ ਯੂਨੀਵਰਸਿਟੀ 'ਚ ਆਯੋਜਿਤ ਸ਼੍ਰੀਮਤੀ ਕ੍ਰਿਸ਼ਨਾ ਖੇਤਾਨ ਮੈਮੋਰੀਅਲ ਆਲ ਇੰਡੀਆ ਜੂਨੀਅਰ ਰੈਂਕਿੰਗ ਪ੍ਰਾਈਜ਼ ਮਨੀ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਨੂੰ ਦੇਖਣ ਦੇ ਲਈ ਮੌਜੂਦ ਰਹੀ। ਲੜਕੀਆਂ ਦੇ ਅੰਡਰ-19 ਫਾਈਨਲ 'ਚ ਗਾਇਤਰੀ ਗੋਪੀਚੰਦ ਪੁਲੇਲਾ ਨੇ ਮੁੰਬਈ ਦੀ ਪੂਰਵਾ ਭਾਰਵੇ ਨੂੰ ਹਰਾ ਕੇ ਟਾਈਟਲ ਨੂੰ ਜਿੱਤਣ 'ਚ ਕਾਮਯਾਬੀ ਪਾਈ।
16 ਸਾਲਾਂ ਪਹਿਲਾਂ ਮੈਂ ਜਿੱਤਿਆ ਅਤੇ 14 ਸਾਲ ਦੀ ਬੇਟੀ ਬਣੀ ਚੈਂਪੀਅਨ : ਗੋਪੀਚੰਦ ਪੁਲੇਲਾ ਦੀ ਪਤਨੀ ਪੀ.ਵੀ. ਲਕਸ਼ਮੀ ਜੋ ਕਿ ਖੁਦ ਨੈਸ਼ਨਲ ਲੈਵਲ ਦੀ ਬੈਡਮਿੰਟਨ ਪਲੇਅਰ ਰਹੀ ਹੈ, ਉਨ੍ਹਾਂ ਨੇ 1991 'ਚ ਸ਼੍ਰੀਮਤੀ ਕ੍ਰਿਸ਼ਨਾ ਖੇਤਾਨ ਮੈਮੋਰੀਅਲ ਆਲ ਇੰਡੀਆ ਜੂਨੀਅਰ ਰੈਂਕਿੰਗ ਪ੍ਰਾਈਜ਼ ਮਨੀ ਬੈਡਮਿੰਟਨ ਟੂਰਨਾਮੈਂਟ ਦਾ ਪਹਿਲਾ ਸੈਸ਼ਨ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਇਹ ਟੂਰਨਾਮੈਂਟ ਜਿੱਤਿਆ ਸੀ ਤਾਂ ਮੇਰੀ ਉਮਰ 16 ਸਾਲਾਂ ਦੀ ਸੀ। ਅੱਜ ਮੇਰੀ ਬੇਟੀ ਨੇ ਇਸ ਟੂਰਨਾਮੈਂਟ ਨੂੰ 14 ਸਾਲ 'ਚ ਜਿੱਤਿਆ ਹੈ।
ਪੂਰਾ ਪਰਿਵਾਰ ਬੈਡਮਿੰਟਨ ਦੀ ਖੇਡ ਨੂੰ ਸਮਰਪਿਤ
ਦੇਸ਼ ਨੂੰ ਪੀ.ਵੀ. ਸਿੰਧੂ ਜਿਹੇ ਕੌਮਾਂਤਰੀ ਖਿਡਾਰੀ ਦੇਣ ਵਾਲੇ ਖੇਡ ਰਤਨ ਦ੍ਰੋਣਾਚਾਰਿਆ ਐਵਾਰਡੀ ਕੋਚ ਗੋਪੀਚੰਦ ਪੁਲੇਲਾ ਦਾ ਪੂਰਾ ਪਰਿਵਾਰ ਬੈਡਮਿੰਟਨ ਦੇ ਖੇਡ ਨਾਲ ਜੁੜਿਆ ਹੈ। ਗੋਪੀ ਖੁਦ ਇਕ ਸਟਾਰ ਬੈਡਮਿੰਟਨ ਖਿਡਾਰੀ ਰਹੇ। ਉਨ੍ਹਾਂ ਦੀ ਪਤਨੀ ਪੀ.ਵੀ. ਲਕਸ਼ਮੀ ਨੈਸ਼ਨਲ ਲੈਵਲ ਦੀ ਬੈਡਮਿੰਟਨ ਖਿਡਾਰਨ ਰਹੀ। ਹੁਣ ਬੇਟੀ ਗਾਇਤਰੀ ਗੋਪੀਚੰਦ ਪੁਲੇਲਾ ਅਤੇ ਬੇਟਾ ਵਿਸ਼ਣੂੰ ਗੋਪੀਚੰਦ ਇਸ ਖੇਡ 'ਚ ਪਰਿਵਾਰ ਦਾ ਨਾਂ ਰੌਸ਼ਨ ਕਰ ਰਹੇ ਹਨ।
ਲਕਸ਼ਮਣ ਦੀ ਡਰੀਮ ਟੀਮ 'ਚ ਸਿਰਫ 2 ਭਾਰਤੀਆਂ ਨੂੰ ਮਿਲੀ ਜਗ੍ਹਾ
NEXT STORY