ਨਵੀਂ ਦਿੱਲੀ— ਡਬਲਯੂ.ਡਬਲਯੂ.ਈ. ਤੋਂ ਹਾਲੀਵੁੱਡ ਵੱਲ ਰੁਖ ਕਰਨ ਵਾਲੇ ' ਦਾ ਰਾਕ' ਦੇ ਨਾਮ ਨਾਲ ਮਸ਼ਹੂਰ ਐਕਟਰ ਅਤੇ ਰੈਸਲਰ ਡਵੇਨ ਜਾਨਸਨ ਦੀ ਤੀਸਰੀ ਬੇਟੀ ਦਾ ਜਨਮ ਹੋਇਆ. ਜਿਸਦੀ ਤਸਵੀਰ ਖੁਦ ਜਾਨਸਨ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਜਾਨਸਨ ਦੀ ਹਾਲ ਹੀ 'ਚ ਹਾਲੀਵੁੱਡ ਫਿਲਮ ' ਰੈਂਪੇਜ' ਰਿਲੀਜ਼ ਹੋਈ, ਜਿਸਨੂੰ ਦੁਨੀਆ ਭਰ ਤੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਜਾਨਸਨ ਤੀਸਰੀ ਬੇਟੀ ਦੇ ਲਈ ਬਹੁਤ ਖੁਸ਼ ਹੈ ਅਤੇ ਉਨ੍ਹਾਂ ਨੇ ਆਪਣੀ ਫੀਲਿੰਗ ਸੋਸ਼ਲ ਮੀਡੀਆ ਦੇ ਜਰੀਏ ਸਾਰਿਆਂ ਦੇ ਨਾਲ ਸਾਂਝੀ ਕੀਤੀ। ਤੀਸਰੀ ਬੇਟੀ ਦਾ ਨਾਮ ਤਿਆਨਾ ਜਿਆ ਜਾਨਸਨ ਰੱਖਿਆ ਹੈ। ਇੰਸਟਾਗ੍ਰਾਮ 'ਤੇ ਪੋਸਟ ਹੋਈ ਤਸਵੀਰ 'ਚ ਦ ਰਾਕ ਨੇ ਆਪਣੀ ਬੇਟੀ ਨੂੰ ਗਲੇ ਨਾਲ ਲਗਾਉਆ ਹੋਇਆ ਹੈ।
ਡਵੇਨ ਜਾਨਸਨ ਨੇ ਲਿਖਿਆ, ' ਇਸ ਦੁਨੀਆ 'ਚ ਇਕ ਹੋਰ ਸ਼ਕਤੀਸ਼ਾਲੀ ਬੇਟੀ ਪਾ ਕੇ ਬਹੁਤ ਮਾਣ ਅਤੇ ਕਿਸਮਤ ਵਾਲਾ ਸਮਝ ਰਿਹਾ ਹੈ। ਤਿਆਨਾ ਜਿਆ ਜਾਨਸਨ ਇਸ ਦੁਨੀਆ 'ਚ ਕੁਦਰਤ ਦੀ ਸ਼ਕਤੀ ਦੀ ਤਰ੍ਹਾਂ ਆਈ ਅਤੇ ਮਾਂ ਲਾਰੇਨ ਨੇ ਇਕ ਸੱਚੇ ਰਾਕਸਟਾਰ ਨੂੰ ਜਨਮ ਦਿੱਤਾ ਹੈ। ਮੇਰਾ ਪਾਲਨ-ਪੋਸ਼ਣ ਹੀ ਨਹੀਂ ਬਲਕਿ ਜੀਵਨ ਹੀ ਮਜ਼ਬੂਤ ਅਤੇ ਪ੍ਰੇਮ ਪੂਰਣ ਮਹਿਲਾਵਾਂ ਨਾਲ ਘਿਰਿਆ ਰਿਹਾ, ਪਰ ਮੇਰੀ ਬੇਟੀ ਤਿਆ ਦੀ ਡਿਲੇਵਰੀ ਦੇ ਬਾਅਦ ਮੈਂ ਮਹਿਲਾਵਾਂ ਦੇ ਪ੍ਰਤੀ ਪਿਆਰ ਦੇ ਨਵੇਂ ਪੱਧਰ 'ਤੇ ਪਹੁੰਚ ਗਿਆ, ਜਿਸ ਨੂੰ ਬਿਆਨ ਕਰ ਪਾਉਣਾ ਮੁਸ਼ਕਲ ਹੈ। ਮੈਂ ਲਾਰੇਨ ਸਮੇਤ ਸਾਰਿਆਂ ਮਾਵਾਂ ਅਤੇ ਮਹਿਲਾਵਾਂ ਦਾ ਸਨਮਾਣ ਅਤੇ ਪ੍ਰਸ਼ੰਸਾ ਕਰਦਾ ਹਾਂ।
ਉਨ੍ਹਾਂ ਨੇ ਅੱਗੇ ਕਿਹਾ,' ਜਦੋਂ ਇਕ ਮਹਿਲਾ ਜਨਮ ਦੇ ਰਹੀ ਹੋਵੇ ਤਾਂ ਉਸਦੇ ਸਿਰਹਾਣੇ ਦੇ ਕੋਲ ਹੋਣ ਅਤੇ ਉਸਨੂੰ ਸਪੋਰਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦਾ ਹੱਥ ਫੜ੍ਹ ਕੇ ,ਜੋ ਕੁਝ ਤੁਸੀਂ ਕਰ ਸਕੋ ਉਹ ਕਰਨਾ ਚਾਹੀਦਾ ਹੈ। ਪਰ ਜੇਕਰ ਤੁਸੀਂ ਵਾਸਤਵ 'ਚ ਇਕ ਸਭ ਤੋਂ ਸ਼ਕਤੀਸ਼ਾਲੀ ਅਤੇ ਜੀਵਨ ਦੇ ਸ਼ੁਰੂਆਤੀ ਪੱਲਾਂ ਨੂੰ ਸਮਝਣਾ ਚਾਹੁੰਦੇ ਹੋ ਤਾਂ ਆਪਣੇ ਬੱਚੇ ਨੂੰ ਜਨਮ ਲੈਂਦੇ ਹੋਏ ਦੇਖੋ। ਉਹ ਜਿੰਦਗੀ ਬਦਲਣ ਵਾਲਾ ਅਤੇ ਇਕ ਮਹਿਲਾ ਦੇ ਪ੍ਰਤੀ ਸਨਮਾਨ ਅਤੇ ਪ੍ਰਸ਼ੰਸਾ ਕਰਨ ਵਾਲਾ ਪਲ ਹੰਦਾ ਹੈ। ਮੇਰੀ ਤੀਸਰੀ ਅਤੇ ਸਭ ਤੋਂ ਛੋਟੀ ਬੇਟੀ ਤਿਆਨਾ ਜਿਆ ਦੀ ਤਰ੍ਹਾਂ ਬਾਕੀ ਦੀਆਂ ਦੋ ਵੱਡੀਆਂ ਬੇਟੀਆਂ ਸਿਮੋਨ ਇਲੇਕਸਜੇਂਡਰ ਅਤੇ ਜੈਸਿਮਨ ਲਿਆ ਦੇ ਜਨਮ ਹੋਣ 'ਤੇ ਵੀ ਕੁਝ ਅਜਿਹਾ ਹੀ ਮਹਿਸੂਸ ਕੀਤਾ ਸੀ, ਮੈਂ ਬਾਕੀ ਦੀ ਪੂਰੀ ਜਿੰਦਗੀ ਇਨ੍ਹਾਂ ਨੂੰ ਪਿਆਰ ਅਤੇ ਰੱਖਿਆ ਤਾਂ ਕਰਾਂਗਾ ਹੀ ਨਾਲੇ ਹੀ ਇਨ੍ਹਾਂ ਦੇ ਚਿਹਰੇ ਤੇ ਮੁਸਕਰਾਹਟ ਲਿਆਉਂਦਾ ਰਹਾਂਗਾ।
ਵਾਲਕੋਟ ਦੇ ਗੋਲ ਨਾਲ ਐਵਰਟਨ ਜਿੱਤਿਆ
NEXT STORY