ਅਭਿਆਸ ਦੌਰਾਨ ਇਸ ਖਿਡਾਰੀ ਨੂੰ ਖਾ ਗਿਆ 16 ਫੁੱਟ ਲੰਬਾ ਮਗਰਮੱਛ

You Are HereSports
Monday, March 20, 2017-11:51 PM

ਮਾਪੁਟੋ— ਮੋਜਾਮਿਬਕ ਦੇ ਇਕ ਨੌਜਵਾਨ ਫੁੱਟਬਾਲ ਖਿਡਾਰੀ ਨੂੰ ਨਦੀ ਕਿਨਾਰੇ ਟਰੇਨਿੰਗ ਕਰਨਾ ਬਹੁਤ ਮਹਿੰਗਾ ਪਿਆ, ਜਿਸ ਦੇ ਕਾਰਨ ਉਸ ਨੇ ਅਪਣੀ ਜਾਨ ਤੋਂ ਹੱਥ ਧੋਣਾ ਪਿਆ। ਟਰੇਨਿੰਗ ਦੌਰਾਨ 16 ਫੁੱਟ ਲੰੰਬੇ ਇਕ ਮਗਰਮੱਛ ਨੇ ਇਸ ਮੋਜਾਮਿਬਕ ਖਿਡਾਰੀ ਨੂੰ ਆਪਣਾ ਸ਼ਿਕਾਰ ਬਣਾ ਲਿਆ। ਇਸਟੇਵਾਓ ਏਲਬਰਟਾ ਗਿਨੋ ਨਾਂ ਦਾ ਇਹ 19 ਸਾਲਾ ਮੋਜਾਮਿਬਕ ਖਿਡਾਰੀ ਦੂਜੇ ਡਿਵੀਜਨ ਕੱਲਬ ਐਟਲੇਟਿਕੋ ਮਿਨੇਰੋ ਡੀ ਟੇਟੇ 'ਚ ਪੱਛਮੀ ਸੂਬੇ 'ਚ ਜਾਮਬੇਜੀ ਨਦੀ ਦੇ ਨੇੜੇ ਰਹਿੰਦੇ ਸੀ।

ਉਨ੍ਹਾਂ ਦੇ ਕੱਲਬ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਪਿਛਲੇ ਵੀਰਵਾਰ ਨੂੰ ਹੋਈ ਸੀ। ਕੋਚ ਐਡੁਆਰਡੋ ਕਾਰਵਾਲਹੋ ਨੇ ਇਸ ਜਾਣਕਾਰੀ ਦੱਸਦੇ ਹੋਏ ਕਿਹਾ ਕਿ ਰਾਤ ਗਿਨੋ ਟਰੇਨਿੰਗ ਕਰ ਰਿਹਾ ਸੀ। ਸੈਰ ਕਰਨ ਤੋਂ ਬਾਅਦ ਉਸ ਨੇ ਆਪਣੇ ਹੱਥ ਪਾਣੀ 'ਚ ਪਾਏ 'ਤੇ ਮਗਰਮੱਛ ਨੇ ਉਸ ਨੂੰ ਫੜ ਲਿਆ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.