ਨਵੀਂ ਦਿੱਲੀ— ਸਦੀ ਦੀ ਸਭ ਤੋਂ ਵੱਡੀ ਫਾਈਟ ਜਿੱਤਣ ਦੇ ਬਾਅਦ ਬਾਕਸਰ ਫਲਾਇਡ ਮੇਵੇਦਰ ਨੇ ਆਪਣੇ ਸਟਾਈਲ ਵਿਚ ਪਾਰਟੀ ਕੀਤੀ। ਮੇਵੇਦਰ ਦੇਰ ਰਾਤ ਆਪਣੇ ਹੀ ਸਟਰਿਪ ਕਲੱਬ ਪੁੱਜੇ। ਇੱਥੇ ਸੈਂਟਰ ਆਫ ਅਟਰੈਕਸ਼ਨ ਰਹੀ ਉਨ੍ਹਾਂ ਦੀ 26 ਕਰੋੜ ਦੀ ਕਾਰ ਬੁਗਾਤੀ ਵੇਰਾਨ। ਦੁਨੀਆ ਵਿਚ ਸਭ ਤੋਂ ਮਹਿੰਗੀ ਕਾਰ ਲੈ ਕੇ ਜਿਵੇਂ ਹੀ ਮੇਵੇਦਰ ਆਪਣੇ ਸਟਰਿਪ ਕਲੱਬ ਗਰਲਸ ਕਲੈਕਸ਼ਨ ਪੁੱਜੇ ਫੈਂਸ ਦੀ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਦੱਸ ਦਈਏ ਕਿ ਮੇਵੇਦਰ ਦੀ ਫਾਈਟ ਵਿਚ ਕਰੀਬ 3832 ਕਰੋੜ (600 ਮਿਲੀਅਨ ਡਾਲਰ) ਦਾਅਵ ਉੱਤੇ ਲੱਗੇ ਸਨ।
ਕਰਾਉਂਦੇ ਹਨ ਸਟਰਿਪ ਪਾਰਟੀਜ਼
4000 ਕਰੋੜ ਦੀ ਪ੍ਰਾਪਰਟੀ ਰੱਖਣ ਵਾਲੇ ਮੇਵੇਦਰ ਨੇ ਕੁਝ ਸਮਾਂ ਪਹਿਲਾਂ ਇਕ ਐਡਲਟ ਸਟਰਿਪ ਕਲੱਬ ਖੋਲ੍ਹਿਆ ਹੈ ਜਿੱਥੇ ਉਹ ਸਟਰਿਪ ਪਾਰਟੀਜ਼ ਕਰਾਉਂਦੇ ਹਨ। ਉਨ੍ਹਾਂ ਨੇ ਇੱਥੇ ਆਪਣੀ ਜਿੱਤ ਦਾ ਜਸ਼ਨ ਮਨਾਇਆ।
ਫਾਇਟ ਦੇਖਣ ਮੌਜੂਦ ਸਨ 20000 ਦਰਸ਼ਕ
ਮੇਵੇਦਰ ਅਤੇ ਮੈਕਗਰੇਗੋਰ ਦਾ ਹਾਈ ਪ੍ਰੋਫਾਇਲ ਮੈਚ ਲਾਸ ਵੇਗਾਸ ਦੇ ਟੀ ਮੋਬਾਇਲ ਅਰੀਨਾ ਵਿਚ ਖੇਡਿਆ ਗਿਆ ਸੀ। ਮੈਚ ਵੇਖਣ ਲਈ 20,000 ਦਰਸ਼ਕ ਮੌਜੂਦ ਸਨ।
ਪਹਿਲੀ ਵਾਰ ਇੰਨੇ ਪੈਸਾ ਲੱਗਾ ਦਾਅਵ ਉੱਤੇ
ਫਾਇਟ ਦੇ ਪ੍ਰਮੋਟਰਾਂ ਦੀਆਂ ਮੰਨੀਏ, ਤਾਂ ਇਸ ਫਾਈਟ ਵਿਚ ਮੇਵੇਦਰ ਉੱਤੇ 600 ਮਿਲੀਅਨ ਡਾਲਰ ਯਾਨੀ ਕਰੀਬ 3832 ਕਰੋੜ ਰੁਪਏ ਦਾਅਵ ਉੱਤੇ ਲੱਗੇ ਸਨ। ਐਮ.ਐਮ.ਏ. ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਦੇ ਮੁੱਖ ਕਾਰਜਕਾਰੀ ਡਾਨਾ ਵਾਇਟ ਮੁਤਾਬਕ, ਇਹ ਪਹਿਲੀ ਵਾਰ ਹੈ, ਜਦੋਂ ਇਸ ਪ੍ਰਕਾਰ ਦੀ ਫਾਈਟ ਵਿਚ ਇੰਨਾ ਪੈਸਾ ਦਾਅਵ ਉੱਤੇ ਲੱਗਾ ਹੋਵੇ।
ਕਦੀ ਨਹੀਂ ਸੋਚਿਆ ਸੀ ਕਿ ਮੈਨੂੰ ਅਰਜੁਨ ਪੁਰਸਕਾਰ ਮਿਲੇਗਾ : ਹਰਮਨਪ੍ਰੀਤ
NEXT STORY