ਨਵੀਂ ਦਿੱਲੀ (ਬਿਊਰੋ)— ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਦੇਸ਼ 'ਚ ਫਿਟਨੈਸ ਨੂੰ ਉਤਸ਼ਾਹਿਤ ਕਰਨ ਲਈ ਅਲੱਗ ਤਰੀਕੇ ਨਾਲ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਰਾਠੋਰ ਨੇ ਕਸਰਤ ਕਰਦੇ ਹੋਏ ਆਪਣਾ ਇਕ ਵੀਡੀਓ ਟਵਿੱਟਰ 'ਤੇ ਪਾਇਆ ਹੈ। ਉਨ੍ਹਾਂ ਫਿਲਸ ਸਟਾਰ ਰਿਤਿਕ ਰੋਸ਼ਨ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੂੰ ਚੈਲੰਜ ਕਰਦੇ ਹੋਏ ਇਸ ਮੁਹਿੰਮ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਰਾਠੌੜ ਦੀ ਇਸ ਪਹਿਲ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ।
ਪਿਛਲੇ ਸਾਲ ਖੇਡ ਮੰਤਰੀ ਬਣੇ ਰਾਠੋੜ ਨੇ ਵੀਡੀਓ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਊਰਜਾ ਤੋਂ ਪ੍ਰਭਾਵਿਤ ਹੋਣ ਦੀ ਗੱਲ ਕਹੀ ਸੀ। ਉਹ ਕਹਿੰਦੇ ਹਨ ਕਿ ਪੀ.ਐੱਮ. ਦਿਨ ਰਾਤ ਕੰਮ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਪੂਰਾ ਭਾਰਤ ਫਿਟ ਹੋਵੇ। ਉਹ ਆਪਣੇ ਕੰਮਾਂ 'ਚ ਕਸਰਤ ਸ਼ਾਮਲ ਕਰਨ ਦੀ ਗੱਲ ਕਰਦੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਫਿਟਨੈਸ ਮੰਤਰ ਸ਼ੇਅਰ ਕਰਨ ਦੀ ਗੱਲ ਕਹਿੰਦੇ ਹਨ।
ਇਸਦੇ ਲਈ ਰਾਠੋੜ ਲੋਕਾਂ ਨੂੰ ਕਸਰਤ ਕਰਦੇ ਹੋਏ ਆਪਣਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਨੂੰ ਕਹਿੰਦੇ ਹਨ। ਵੀਡੀਓ 'ਚ ਉਹ ਦਫਤਰ 'ਚ ਹੀ ਪੁਸ਼ ਅਪ ਕਰਦੇ ਹੋਏ ਦਿਖਾਈ ਦਿੰਦੇ ਹਨ। ਟਵੀਟ ਕਰਦੇ ਹੋਏ ਉਨ੍ਹਾਂ ਇਸ ਮੁਹਿੰਮ 'ਚ ਰਿਤਿਕ ਰੋਸ਼ਨ, ਕੋਹਲੀ, ਸਾਇਨਾ ਨੂੰ ਵੀ ਨਾਮੀਨੇਟ ਕੀਤਾ ਹੈ। ਲੋਕ ਨਾ ਸਿਰਫ ਰਾਠੌੜ ਦੀ ਇਸ ਮੁਹਿੰਮ ਦੀ ਤਾਰੀਫ ਕਰ ਰਹੇ ਹਨ ਬਲਕਿ ਇਸਦੇ ਜਵਾਬ 'ਚ ਫੋਟੋ ਅਤੇ ਵੀਡੀਓ ਵੀ ਆਉਣ ਲਗੇ ਹਨ। ਰਾਜਵਰਧਨ ਸਿੰਘ ਰਾਠੌੜ ਖੁਦ ਵੀ ਖਿਡਾਰੀ ਰਹਿ ਚੁੱਕੇ ਹਨ ਅਤੇ ਓਲਪਿੰਕ 'ਚ ਉਹ ਦੇਸ਼ ਲਈ ਤਮਗਾ ਵੀ ਜਿੱਤ ਚੁੱਕੇ ਹਨ।
ਕਾਂਗਰਸ ਆਗੂ ਬੱਗੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਗੈਂਗਸਟਰ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ (ਤਸਵੀਰਾਂ)
NEXT STORY