ਸੇਂਥਿਲਕੁਮਾਰ ਫਾਈਨਲ 'ਚ

You Are HereSports
Friday, April 21, 2017-4:28 PM

ਚੇਨਈ— ਉਭਰਦੇ ਭਾਰਤੀ ਖਿਡਾਰੀ ਵੇਲਾਵਨ ਸੇਂਥਿਲਕੁਮਾਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰਖਦੇ ਹੋਏ ਜੋਹਾਨਿਸਬਰਗ 'ਚ ਚਲ ਰਹੇ ਵੇਸਟ ਰੈਂਡ ਓਪਨ ਸਕੁਐਸ਼ ਟੂਰਨਾਮੈਂਟ 'ਚ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਬ੍ਰਿਟਿਸ਼ ਜੂਨੀਅਰ ਓਪਨ ਸੇਂਥਿਲਕੁਮਾਰ ਨੇ ਸੈਮੀਫਾਈਨਲ 'ਚ ਚੌਥਾ ਦਰਜਾ ਪ੍ਰਾਪਤ ਦੱਖਣੀ ਅਫਰੀਕਾ ਦੇ ਟ੍ਰਿਸਟਾਨ ਆਈਸੇਲੇ ਨੂੰ 16-14, 15-13, 11-7 ਨਾਲ ਹਰਾਇਆ। ਇਹ ਉਨ੍ਹਾਂ ਦਾ ਲਗਾਤਾਰ ਦੂਜਾ ਪੀ.ਐੱਸ.ਏ. ਫਾਈਨਲ ਹੈ। ਹੁਣ ਉਹ ਮਿਸਰ ਦੇ ਮੁਹੰਮਦ ਏਲਸ਼ਰਬਿਨਾ ਨਾਲ ਖੇਡਣਗੇ। ਭਾਰਤ ਦੇ ਹਰਿੰਦਰ ਪਾਲ ਸੰਧੂ ਦੂਜੇ ਦੌਰ 'ਚ ਹੀ ਹਾਰ ਕੇ ਬਾਹਰ ਹੋ ਗਏ ਹਨ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

.