ਨਵੀਂ ਦਿੱਲੀ— ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਸੋਮਵਾਰ ਨੂੰ ਰਾਜਧਾਨੀ ਦੇ ਆਈ. ਜੀ. ਸਟੇਡੀਅਮ 'ਚ ਸਰਕਾਰ ਦਾ ਬਹੁ-ਚਰਚਿਤ ਨੈਸ਼ਨਲ ਸਪੋਰਟਸ ਟੈਲੇਂਟ ਸਰਚ ਪੋਰਟਲ ਲਾਂਚ ਕਰਨਗੇ। ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਇਥੇ ਇਹ ਜਾਣਕਾਰੀ ਦਿੱਤੀ। ਗੋਇਲ ਨੇ ਦੱਸਿਆ ਕਿ ਹੁਣ ਤਕ ਭਾਰਤੀ ਖੇਡਾਂ ਦੇ ਇਤਿਹਾਸ 'ਚ ਇਹ ਆਪਣੀ ਤਰ੍ਹਾ ਦਾ ਪਹਿਲਾ ਪੋਰਟਲ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਆਈ.ਜੀ. ਸਟੇਡੀਅਮ 'ਚ ਹਜ਼ਾਰਾਂ ਖਿਡਾਰੀਆਂ ਦੀ ਮੌਜੂਦਗੀ 'ਚ ਇਸ ਪੋਰਟਲ ਲਾਂਚ ਕਰੇਗੀ। ਗੋਇਲ ਨੇ ਦੱਸਿਆ ਕਿ ਪੋਰਟਲ ਬਣ ਕੇ ਤਿਆਰ ਹੋ ਗਿਆ ਹੈ, ਜੋ ਅਜੇ ਤਕ ਅੰਗਰੇਜ਼ੀ ਅਤੇ ਹਿੰਦੀ 'ਚ ਹੈ ਅਤੇ ਫਿਰ ਖੇਤਰੀ ਭਾਸ਼ਾਵਾਂ 'ਚ ਵੀ ਬਣਾਇਆ ਜਾਵੇਗਾ।
ਭਾਰਤ ਵਿਰੁੱਧ ਮੈਚ ਜਿੱਤ ਸਕਦੇ ਹਾਂ : ਕਾਪੂਗੇਦੇਰਾ
NEXT STORY