ਨਵੀਂ ਦਿੱਲੀ— ਭਾਰਤ ਦੇ ਜੀਤੂ ਰਾਏ ਅਤੇ ਹੀਨਾ ਸਿੱਧੂ ਨੇ ਅਜਰਬੈਜਾਨ ਦੇ ਗਬਾਲਾ 'ਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੀ 10 ਮੀਟਰ ਏਅਰ ਪਿਸਟਲ ਮਿਸ਼ਰਿਤ ਟੀਮ ਮੁਕਾਬਲੇ 'ਚ ਰੂਸ ਨੂੰ 7-6 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਉਥੇ ਫ੍ਰਾਂਸ ਨੇ ਈਰਾਨ ਨੂੰ 7-6 ਨਾਲ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ।
ਜੀਤੂ ਅਤੇ ਹੀਨਾ ਦਾ ਇਕ ਸਾਥ ਇਹ ਦੂਜਾ ਮਿਸ਼ਰਿਤ ਟੀਮ ਸੋਨ ਤਮਗਾ ਹੈ। ਭਾਰਤੀ ਜੋੜੀ ਨੇ ਇਸ ਤੋਂ ਪਹਿਲਾ ਪਿਛਲੇ ਸਾਲ ਆਪਣੀ ਮੇਜ਼ਬਾਨੀ 'ਚ ਹੋਏ ਵਿਸ਼ਵ ਕੱਪ 'ਚ ਮਿਸ਼ਰਿਤ ਕੱਪ 'ਚ ਮਿਸ਼ਰਿਤ ਟੀਮ ਤਮਗਾ ਜਿੱਤਿਆ ਸੀ। ਹਾਲਾਂਕਿ ਮਿਸ਼ਰਿਤ ਟੀਮ ਮੁਕਾਬਲੇ ਨੂੰ ਇਸ ਸਾਲ ਵਿਸ਼ਵ ਕੱਪ ਪੜਾਅ 'ਚ ਤਮਗਾ ਤਾਲਿਕਾ 'ਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ ਪਰ 2020 'ਚ ਟੋਕਿਓ 'ਚ ਹੋਣ ਵਾਲੇ ਓਲੰਪਿਕ 'ਚ ਇਸ ਨੂੰ ਤਮਗਾ ਮੁਕਾਬਲੇ ਦੇ ਰੂਪ 'ਚ ਮਨਜ਼ੂਰੀ ਮਿਲ ਚੁੱਕੀ ਹੈ।ਇਸ ਤੋਂ ਪਹਿਲਾ ਐਤਵਾਰ ਨੂੰ ਜੀਤੂ ਅਤੇ ਹੀਨਾ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਦੇ ਫਾਈਨਲ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਏ ਸਨ। ਜੀਤੂ ਨੇ ਪੁਰਸ਼ਾਂ ਦੇ ਮੁਕਾਬਲੇ 'ਚ 12 ਵਾਂ ਅਤੇ ਹੀਨਾ ਨੇ ਮਹਿਲਾਵਾਂ ਦੀ ਵਿਅਕਤੀਗਤ ਮੁਕਾਬਲੇ 'ਚ 9ਵਾਂ ਸਥਾਨ ਹਾਸਲ ਕੀਤਾ। ਮੁਕਾਬਲੇ 'ਚ ਚੀਨ ਸੋਨ ਸਮੇਤ ਕੁੱਲ 6 ਤਮਗਿਆਂ ਦੇ ਨਾਲ ਹੁਣ ਤੱਕ ਚੋਟੀ 'ਤੇ ਚਲ ਰਿਹਾ ਹੈ। ਵਿਸ਼ਵ ਕੱਪ 'ਚ 45 ਦੇਸ਼ਾਂ ਦੇ 430 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ।
ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦੇ ਕੋਚ ਬਣੇ ਰਹਿਣਗੇ ਕੁੰਬਲੇ : ਵਿਨੋਦ ਰਾਏ
NEXT STORY