ਦੂਜੇ ਖਿਤਾਬ ਦੇ ਲਈ ਚੀਨ ਦੇ ਜੁਲਪਿਕਾਰ ਨਾਲ ਭਿੜਨਗੇ ਵਿਜੇਂਦਰ

You Are HereSports
Thursday, February 16, 2017-4:51 PM

ਨਵੀਂ ਦਿੱਲੀ— ਡਬਲਯੂ.ਬੀ.ਓ. ਏਸ਼ੀਆ ਪੈਸੇਫਿਕ ਖਿਤਾਬ ਦਾ ਸਫਲ ਬਚਾਅ ਕਰਨ ਦੇ ਬਾਅਦ ਭਾਰਤੀ ਮੁੱਕੇਬਾਜ਼ੀ ਸਟਾਰ ਵਿਜੇਂਦਰ ਸਿੰਘ ਇਕ ਅਪ੍ਰੈਲ ਨੂੰ ਮੁੰਬਈ 'ਚ ਜਦੋਂ ਚੀਨ ਦੇ ਡਬਲਯੂ.ਬੀ.ਓ. ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਜੁਲਪਿਕਾਰ ਮੀਆਮੈਤੀਆਲੀ ਨਾਲ ਭਿੜਨਗੇ ਤਾਂ ਉਹ ਦੂਜੀ ਬੈਲਟ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਸੂਤਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੁਕਾਬਲੇ 'ਚ ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਅਖਿਲ ਕੁਮਾਰ ਅਤੇ ਏਸ਼ੀਆਈ ਚੈਂਪੀਅਨ ਦੇ ਕਾਂਸੀ ਤਮਗਾ ਜੇਤੂ ਜਤਿੰਦਰ ਕੁਮਾਰ ਵੀ ਹਿੱਸਾ ਲੈਣਗੇ। ਪਿਛਲੇ ਸਾਲ ਦਸੰਬਰ 'ਚ 31 ਸਾਲਾ ਵਿਜੇਂਦਰ ਨੇ ਤਨਜ਼ਾਨੀਆ ਦੇ ਫਰਾਂਸਿਸ ਚੇਕਾ ਨੂੰ ਹਰਾ ਕੇ ਆਪਣਾ ਖਿਤਾਬ ਬਰਕਰਾਰ ਰਖਿਆ ਸੀ। ਉਹ ਅਜੇ ਸਰਕਟ 'ਚ ਅਜੇਤੂ ਹਨ ਅਤੇ ਅਜੇ ਬ੍ਰਿਟਿਸ਼ ਟਰੇਨਰ ਲੀ ਬੀਅਰਡ ਦੀ ਨਿਗਰਾਨੀ 'ਚ ਮੈਨਚੈਸਟਰ 'ਚ ਅਭਿਆਸ ਕਰ ਰਹੇ ਹਨ।

ਜੁਲਪਿਕਾਰ ਦੇ ਖਿਲਾਫ ਇਕ ਅਪ੍ਰੈਲ ਨੂੰ ਹੋਣ ਵਾਲਾ ਮੁਕਾਬਲਾ ਉਨ੍ਹਾਂ ਦਾ ਦੇਸ਼ 'ਚ ਤੀਜਾ ਪੇਸ਼ੇਵਰ ਮੁਕਾਬਲਾ ਹੋਵੇਗਾ ਅਤੇ ਜੇਕਰ ਉਹ ਇਸ ਨੂੰ ਜਿੱਤਣ 'ਚ ਸਫਲ ਰਹੇ ਤਾਂ ਫਿਰ ਵਿਜੇਂਦਰ ਦੇ ਕੋਲ ਦੋ ਖਿਤਾਬ ਹੋਣਗੇ। ਵਿਜੇਂਦਰ ਦੇ ਭਾਰਤ 'ਚ ਪਹਿਲੇ ਦੋ ਮੁਕਾਬਲੇ ਦਿੱਲੀ 'ਚ ਹੋਏ ਸਨ। ਜੁਲਪਿਕਾਰ ਨੇ ਵਿਜੇਂਦਰ ਦੀ ਤਰ੍ਹਾਂ ਪੇਸ਼ੇਵਰ ਸਰਕਟ 'ਚ 2015 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਅਜੇ ਤੱਕ ਅੱਠ ਮੁਕਾਬਲੇ ਲੜੇ ਹਨ ਜਿਸ 'ਚੋਂ ਉਨ੍ਹਾਂ ਨੂੰ 7 'ਚ ਜਿੱਤ ਮਿਲੀ। ਚੀਨ ਦੇ ਨੰਬਰ ਇਕ ਮੁੱਕੇਬਾਜ਼ ਦੇ ਨਾਂ 'ਤੇ ਪੰਜ ਨਾਕਆਊਟ ਜਿੱਤ ਦਰਜ ਹੈ। ਉਨ੍ਹਾਂ ਨੇ ਪਿਛਲੇ ਸਾਲ ਜੁਲਾਈ 'ਚ ਤਨਜ਼ਾਨੀਆ ਦੇ ਥਾਮਸ ਮਸ਼ਾਲੀ ਨੂੰ ਹਰਾ ਕੇ ਡਬਲਯੂ.ਬੀ.ਓ. ਓਰੀਐਂਟਲ ਖਿਤਾਬ ਜਿੱਤਿਆ ਸੀ। ਵਿਜੇਂਦਰ ਨੇ ਅਜੇ ਤੱਕ ਅੱਠ ਜਿੱਤ ਦਰਜ ਕੀਤੀਆਂ ਹਨ ਜਿਸ 'ਚੋਂ ਉਨ੍ਹਾਂ ਨੇ 7 'ਚ ਨਾਕਆਊਟ 'ਚ ਜਿੱਤ ਹਾਸਲ ਕੀਤੀ। ਸੂਤਰਾਂ ਨੇ ਕਿਹਾ, ''ਇਸ ਫਾਈਟ ਨਾਈਟ 'ਚ ਹੋਰ ਮੁੱਕੇਬਾਜ਼ ਵੀ ਪੇਸ਼ੇਵਰ ਮੁੱਕੇਬਾਜ਼ੀ 'ਚ ਡੈਬਿਊ ਕਰਨਗੇ।''


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.