ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਇਕ ਮਈ ਨੂੰ ਆਪਣਾ 30ਵਾਂ ਜਨਮਦਿਨ ਮਨਾਵੇਗੀ। ਕੋਹਲੀ ਆਈ. ਪੀ. ਐੱਲ. 'ਚ ਬਿਜ਼ੀ ਹੈ ਤਾਂ ਅਨੁਸ਼ਕਾ ਆਪਣੀ ਫਿਲਮ ਸੂਈ-ਧਾਗਾ ਤੇ ਜ਼ੀਰੋ ਦੀ ਸ਼ੂਟਿੰਗ 'ਚ ਵਿਅਸਤ ਹੈ। ਰਿਪੋਰਟ ਅਨੁਸਾਰ ਅਨੁਸ਼ਕਾ ਆਪਣਾ ਜਨਮਦਿਨ ਬੈਂਗਲੁਰੂ 'ਚ ਮਨਾਵੇਗੀ।
ਪਤਨੀ ਦੇ ਜਨਮਦਿਨ 'ਤੇ ਕਹੋਲੀ ਵੀ ਉੱਥੇ ਆਪਣੇ ਬਿਜ਼ੀ ਸ਼ਡਿਊਲ ਤੋਂ ਸਮਾਂ ਕੱਢ ਕੇ ਜਾਣਗੇ। ਹੁਣ ਇਨ੍ਹਾਂ ਦੀ ਪਾਰਟੀ ਦਾ ਕੋਈ ਪਲੈਨ ਨਹੀਂ ਹੈ। ਕੋਹਲੀ ਤੇ ਅਨੁਸ਼ਕਾ ਨੇ ਪਰਿਵਾਰ ਦੇ ਨਾਲ ਡਿਨਰ ਕਰਨ ਦਾ ਪਲੈਨ ਕੀਤਾ ਹੈ। ਇਨ੍ਹਾਂ ਦੋਵਾਂ ਨੂੰ ਇਕ ਦੂਜੇ ਨਾਲ ਸਮਾਂ ਬਤੀਤ ਕਰਨ ਦਾ ਬਹੁਤ ਘੱਟ ਮੌਕਾ ਮਿਲਦਾ ਹੈ। ਆਪਣੇ ਜਨਮਦਿਨ 'ਤੇ ਅਨੁਸ਼ਕਾ ਬੈਂਗਲੁਰੂ ਜਾਵੇਗੀ ਤੇ ਕਰੀਬ ਇਕ ਹਫਤੇ ਤਕ ਰਹੇਗੀ। ਇਕ ਹਫਤੇ ਤੋਂ ਬਾਅਦ ਉਹ ਆਪਣੀ ਫਿਲਮ ਜ਼ੀਰੋ ਦੀ ਸ਼ੂਟਿੰਗ ਕਰਨ ਲਈ ਯੂ. ਏ.ਐੱਸ. ਚਲ ਜਾਵੇਗੀ। ਇਹ ਸ਼ੁਟਿੰਗ ਕਰੀਬ ਡੇਢ ਮਹੀਨੇ ਤਕ ਚੱਲੇਗੀ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਫਿਰ ਇਕ ਮਹੀਨੇ ਤਕ ਮਿਲਣ ਦਾ ਸਮਾਂ ਨਹੀਂ ਲੱਗੇਗਾ।
ਕੋਹਲੀ ਇਸ ਸਮੇਂ ਆਈ. ਪੀ. ਐੱਲ. 2018 'ਚ ਰਾਇਲ ਚੈਲੰਜਰਜ਼ ਦੀ ਕਪਤਾਨੀ ਕਰ ਰਹੇ ਹਨ। ਕੋਹਲੀ ਦੀ ਕਪਤਾਨੀ 'ਚ ਬੈਂਗਲੁਰੂ ਨੇ ਹੁਣ ਤਕ ਟੂਰਨਾਮੈਂਟ 'ਚ 4 ਮੈਚ ਖੇਡੇ ਹਨ, ਜਿਸ 'ਚ 3 ਮੈਚਾਂ 'ਚ ਹਾਰ ਤੇ ਇਕ ਮੈਚ 'ਚ ਜਿੱਤ ਹਾਸਲ ਹੋਈ ਹੈ। ਹਾਲ ਹੀ 'ਚ ਅਨੁਸ਼ਕਾ ਨੇ ਆਪਣੀ ਸ਼ੂਟਿੰਗ 'ਚੋਂ ਸਮਾਂ ਕੱਢ ਕੇ ਬੈਂਗਲੁਰੂ ਤੇ ਪੰਜਾਬ ਦਾ ਮੈਚ ਦੇਖਣ ਲਈ ਸਟੇਡੀਅਮ 'ਚ ਪਹੁੰਚੀ ਸੀ। ਇਸ ਮੈਚ 'ਚ ਬੈਂਗਲੁਰੂ ਨੇ ਪੰਜਾਬ ਨੂੰ 4 ਵਿਕਟਾਂ ਨਾਲ ਹਰਾਇਆ ਸੀ।
ਰਾਜਸਥਾਨ ਖਿਲਾਫ ਹੈ ਵਾਟਸਨ ਦਾ ਬੈਸਟ ਪ੍ਰਦਰਸ਼ਨ, ਲਗਾਏ ਹਨ 2 ਸੈਂਕੜੇ ਤੇ 3 ਅਰਧ ਸੈਂਕੜੇ
NEXT STORY