ਨਵੀਂ ਦਿੱਲੀ— ਭਾਰਤ ਦੀ ਵਾਣੀ ਕਪੂਰ ਨੇ ਗੁੜਗਾਓ ਦੇ ਡੀ. ਐੱਲ. ਐੱਫ. ਗੋਲਫ ਐਂਡ ਕੰਟਰੀ ਕਲੱਬ ਵਿਚ ਚਾਰ ਲੱਖ ਡਾਲਰ ਦੇ 11ਵੇਂ ਹੀਰੋ ਮਹਿਲਾ ਇੰਡੀਅਨ ਓਪਨ ਗੋਲਫ ਟੂਰਨਾਮੈਂਟ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੂਜੇ ਦਿਨ ਸ਼ਨੀਵਾਰ ਚਾਰ ਅੰਡਰ 68 ਦਾ ਕਾਰਡ ਖੇਡਿਆ ਤੇ ਇਸਦੇ ਨਾਲ ਹੀ ਉਹ ਦੋ ਸਥਾਨਾਂ ਦੇ ਸੁਧਾਰ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਵਾਣੀ ਕਪੂਰ ਪਹਿਲੇ ਰਾਊਂਡ ਵਿਚ ਤਿੰਨ ਅੰਡਰ 69 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਸੀ। ਵਾਣੀ ਦਾ ਦੋ ਰਾਊਂਡ ਦਾ ਸਕੋਰ 7 ਅੰਡਰ 137 ਹੋ ਗਿਆ ਹੈ। ਵਾਣੀ ਨੇ ਦੂਜੇ ਰਾਊਂਡ ਵਿਚ ਪੰਜ ਬਰਡੀ ਖੇਡੀ ਤੇ ਸਿਰਫ ਇਕ ਬੋਗੀ ਮਾਰੀ।
ਬਗੈਰ ਖੇਡੇ ਹੀ ਮੈਚ ਜਿੱਤ ਗਈ ਇਹ ਟੀਮ
NEXT STORY