ਨਵੀਂ ਦਿੱਲੀ— ਅਮਰੀਕਾ ਦੇ ਮਹਾਨ ਦੌੜਾਕ ਮਾਈਕਲ ਜਾਨਸਨ ਨੇ ਵੀਰਵਾਰ ਨੂੰ ਇੱਥੇ ਕਿਹਾ ਕਿ ਦੱਖਣੀ ਅਫਰੀਕਾ ਦੇ ਵੇਡ ਵਾਨ ਨੀਕਾਰਕ ਚਾਹੇ ਐਥਲੈਟਿਕਸ ਦੀ ਦੁਨੀਆ ਵਿਚ ਤੇਜ਼ੀ ਨਾਲ ਉਭਰੇ ਹੋਣ ਪਰ ਉਹ ਉਸੈਨ ਬੋਲਟ ਦੀ ਲੋਕਪ੍ਰਿਯਤਾ ਦੀ ਬਰਾਬਰੀ ਨਹੀਂ ਕਰ ਸਕਦਾ। ਨਿਕਰਕ 400 ਮੀਟਰ ਦੌੜ ਵਿਚ ਮੌਜੂਦਾ ਵਿਸ਼ਵ ਅਤੇ ਓਲੰਪਿਕ ਚੈਂਪੀਅਨ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਉਹ ਜਮੈਕਾ ਦੇ ਮਹਾਨ ਦੌੜਾਕ ਦੇ ਸੰਨਿਆਸ ਤੋਂ ਬਾਅਦ ਖਾਲੀ ਹੋਈ ਜਗ੍ਹਾ ਭਰ ਸਕਦਾ ਹੈ। ਜਾਨਸਨ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਜੇਕਰ ਕੋਈ ਸੰਨਿਆਸ ਲੈ ਰਿਹਾ ਹੈ ਤਾਂ ਉਸਦੀ ਜਗ੍ਹਾ ਕੋਈ ਹੋਰ ਲਵੇਗਾ। ਇਸ ਲਈ ਨੀਕਾਰਕ ਵਿਸ਼ਵ ਐਥਲੈਟਿਕਸ ਵਿਚ ਸਭ ਤੋਂ ਵੱਡੀ ਖਿਚ ਦਾ ਕੇਂਦਰ ਹੋਵੇਗਾ ਪਰ ਉਹ ਨਵਾਂ ਬੋਲਟ ਨਹੀਂ ਹੋ ਸਕਦਾ। ਰੈਂਕਿੰਗ 'ਚ ਨੰਬਰ 1 ਬਣਨਾ ਤੁਹਾਨੂੰ ਉਸੈਨ ਬੋਲਟ ਨਹੀਂ ਬਣਾਏਗਾ।
ਪਹਿਲੀ ਬਾਰ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਜਨਰੇਟਰ ਤੋਂ ਬਿਨ੍ਹਾਂ ਚਲਾਈਆਂ ਗਈਆਂ ਫਲੱਡਲਾਈਟਾਂ
NEXT STORY