ਨਵੀਂ ਦਿੱਲੀ— ਕ੍ਰਿਕਟ ਦੇ ਮੈਦਾਨ 'ਤੇ ਆਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ, ਸ਼੍ਰੀਲੰਕਾ ਜਿਹੇ ਦੇਸ਼ਾਂ ਦੇ ਦਿੱਗਜ ਬੱਲੇਬਾਜ਼ਾਂ ਨੂੰ ਆਪਣੀ ਫਿਰਕੀ ਨਾਲ ਪਰੇਸ਼ਾਨ ਕਰਨ ਵਾਲੇ ਹਰਭਜਨ ਸਿੰਘ ਇਸ ਵਾਰ ਪਹਿਲਵਾਨੀ ਦੇ ਲਈ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਸੋਸ਼ਲ ਮੀਡੀਆ 'ਤੇ ਪਿਛਲੇ 2-3 ਦਿਨਾਂ ਤੋਂ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਹਰਭਜਨ ਸਿੰਘ ਰਿੰਗ 'ਚ ਉਤਰੇ ਹੋਏ ਹਨ ਅਤੇ ਆਪਣੇ ਤੋਂ ਦੁਗਣੇ ਭਾਰ ਵਾਲੇ ਪਹਿਲਾਵਨ ਨੂੰ ਚਿਤ ਕਰਦੇ ਹੋਏ ਦਿਖ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ ਇਹ ਵੀਡੀਓ ਪੰਜਾਬ ਦੇ ਜਲੰਧਰ ਦੇ ਪਿੰਡ ਕੰਗਨੀਵਾਲ ਸਥਿਤ ਸੀ.ਡਬਲਯੂ.ਈ. ਅਕੈਡਮੀ ਦਾ ਹੈ। ਜ਼ਿਕਰਯੋਗ ਹੈ ਕਿ ਹਰਭਜਨ ਇਸ ਅਕੈਡਮੀ 'ਚ ਡਬਲਯੂ.ਡਬਲਯੂ.ਈ. ਜੇਤੂ ਦਲੀਪ ਸਿੰਘ ਰਾਣਾ ਉਰਫ 'ਦਿ ਗ੍ਰੇਟ ਖਲੀ' ਨਾਲ ਕੁਸ਼ਤੀ ਦੇਖਣ ਗਏ ਸਨ। ਉੱਥੇ ਮੌਜੂਦ ਪਹਿਲਵਾਨਾਂ ਦੀ ਬੇਨਤੀ 'ਤੇ ਹਰਭਜਨ ਸਿੰਘ ਰਿੰਗ 'ਚ ਉਤਰ ਗਏ।
ਦਿਲਚਸਪ ਇਹ ਹੈ ਕਿ ਹਰਭਜਨ ਨੂੰ ਰਿੰਗ 'ਚ ਦੇਖ ਕੇ ਦਿ ਗ੍ਰੇਟ ਖਲੀ ਨੂੰ ਥੋੜ੍ਹੀ ਮਸਤੀ ਕਰਨ ਦਾ ਵਿਚਾਰ ਆਇਆ ਅਤੇ ਉਨ੍ਹਾਂ ਇਕ ਮਜ਼ਬੂਤ ਪਹਿਲਵਾਨ ਨੂੰ ਰਿੰਗ 'ਚ ਭੇਜ ਦਿੱਤਾ। ਰਿੰਗ 'ਚ ਆਉਂਦੇ ਹੀ ਪਹਿਲਵਾਨ ਹਰਭਜਨ ਨੂੰ ਡਰਾਉਣ ਦੇ ਲਈ ਕਈ ਕਈ ਗੱਲਾਂ ਕਹਿੰਦੇ ਹੋਏ ਦਿਸ ਰਿਹਾ ਹੈ। ਉਹ ਹਰਭਜਨ ਸਿੰਘ ਨੂੰ ਕਹਿੰਦਾ ਹੈ ਕਿ ਬਾਹਰ ਜਾਓ ਅਤੇ ਹਾਰ ਮੰਨ ਲਵੋ। ਹਰਭਜਨ ਰਿੰਗ 'ਚ ਚੁੱਪ-ਚਾਪ ਉਸ ਦੀਆਂ ਗੱਲਾਂ ਸੁਣਦੇ ਦਿਸ ਰਹੇ ਹਨ। ਉਸੇ ਵੇਲੇ ਇਕ ਪਹਿਲਵਾਨ ਮਾਈਕ ਰਖ ਕੇ ਹਰਭਜਨ ਨੂੰ ਚਿਤ ਕਰਨ ਦੇ ਇਰਾਦੇ ਨਾਲ ਉਨ੍ਹਾਂ ਵੱਲ ਵਧਦਾ ਹੈ। ਹਰਭਜਨ ਇਕ ਅਨੁਭਵੀ ਪਹਿਲਵਾਨ ਦੀ ਤਰ੍ਹਾਂ ਉਸ ਦੇ ਹਮਲੇ ਤੋਂ ਬਚਣ ਦੇ ਲਈ ਹੇਠਾਂ ਝੁਕ ਜਾਂਦੇ ਹਨ। ਇਸ ਤੋਂ ਬਾਅਦ ਫੁਰਤੀ ਨਾਲ ਉਠਦੇ ਹਨ ਅਤੇ ਪਹਿਲਵਾਨ 'ਤੇ ਹਮਲਾ ਕਰਦੇ ਹਨ। ਉਹ ਪਹਿਲਵਾਨ ਸੰਤੁਲਨ ਗੁਆ ਦਿੰਦਾ ਹੈ ਅਤੇ ਰਿੰਗ ਦੇ ਬਾਹਰ ਜਾ ਕੇ ਡਿੱਗ ਜਾਂਦਾ ਹੈ।
ਇਸ ਤੋਂ ਬਾਅਦ ਮੌਜੂਦ ਦਰਸ਼ਕ ਭੱਜੀ-ਭੱਜੀ ਦੇ ਨਾਅਰੇ ਲਗਾਉਣ ਲਗਦੇ ਹਨ। ਕਾਫੀ ਦੇਰ ਤੱਕ ਤਾੜੀਆਂ ਅਤੇ ਸੀਟੀ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ। ਦਰਸ਼ਕਾਂ ਨੇ ਹਰਭਜਨ ਸਿੰਘ ਨੂੰ ਦਿ ਗ੍ਰੇਟ ਖਲੀ ਨਾਲ ਲੜਨ ਲਈ ਉਤਸ਼ਾਹਤ ਕੀਤਾ, ਪਰ ਉਨ੍ਹਾਂ ਮਨ੍ਹਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਾਰਚ ਦੇ ਬਾਅਦ ਹਰਭਜਨ ਸਿੰਘ ਟੀਮ ਇੰਡੀਆ ਦੀ ਟੀ 20 ਟੀਮ 'ਚ ਨਹੀਂ ਪਰਤੇ ਹਨ। ਹਾਲਾਂਕਿ ਸਾਲ 2015 'ਚ ਉਨ੍ਹਾਂ ਆਖਰੀ ਵਾਰ ਟੈਸਟ ਖੇਡਿਆ ਸੀ। ਟੀਮ ਤੋਂ ਬਾਹਰ ਹੋਣ ਦੇ ਬਾਅਦ ਹਰਭਜਨ ਲਗਾਤਾਰ ਕੁਮੈਂਟਰੀ, ਟੀ.ਵੀ. ਰੀਐਲਟੀ ਸ਼ੋਅ ਆਦਿ 'ਚ ਦੇਖੇ ਜਾਂਦੇ ਰਹੇ ਹਨ।
ਚੈਂਪੀਅਨਸ ਟਰਾਫੀ : 159 ਦੌੜਾਂ ਦੀ ਸਾਂਝੇਦਾਰੀ, ਮਤਲਬ ਜਿੱਤ ਦੀ ਗਰੰਟੀ, ਇਹ ਹੈ ਕਾਰਨ
NEXT STORY