ਫਾਈਟਿੰਗ ਦੌਰਾਨ ਅੱਗ 'ਤੇ ਡਿੱਗਿਆ ਰੈਸਲਰ, ਦੇਖ ਕੇ ਕੰਬ ਗਏ ਲੋਕ

You Are HereSports
Friday, February 17, 2017-6:23 PM

ਮੈਕਸੀਕੋ— ਇੱਥੋਂ ਦੇ ਲੋਕਲ ਫਾਈਟ ਕਲੱਬ 'ਚ ਖੇਡ-ਖੇਡ 'ਚ ਇਕ ਅਜਿਹਾ ਹਾਦਸਾ ਹੋਇਆ ਕਿ ਦੇਖਣ ਵਾਲਿਆਂ ਦੀਆਂ ਅੱਖਾਂ 'ਚੋਂ ਅੱਥਰੂ ਅਤੇ ਮੂੰਹ 'ਚੋਂ ਚੀਕਾਂ ਨਿਕਲ ਗਈਆਂ। ਇਹ ਹਾਦਸਾ 2 ਰੈਸਲਰਾਂ ਦੇ ਆਪਸੀ ਮੁਕਾਬਲੇ ਦੌਰਾਨ ਵਾਪਰਿਆ। ਇਸ ਦਰਦਨਾਕ ਹਾਦਸੇ ਨੂੰ ਦੇਖਣ ਵਾਲਿਆਂ ਦੀ ਰੂਹ ਕੰਬ ਗਈ।

ਇਕ ਮੁਕਾਬਲੇ ਦੌਰਾਨ ਸਾਂਗਰੇ ਚਕਾਨਾ ਜੂਨੀਅਰ ਨਾਂ ਦੇ ਰੈਸਲਰ ਨਾਲ 2 ਰੈਸਲਰ ਲੜ ਰਹੇ ਸਨ। ਇਕ ਰੈਸਲਰ ਨੇ ਟੇਬਲ 'ਤੇ ਅੱਗ ਲਗਾ ਦਿੱਤੀ ਤੇ ਦੂਜੇ ਰੈਸਲਰ ਨੇ ਸਾਂਗਰੇ ਚਕਾਨਾ ਨੂੰ ਉਛਾਲਿਆ, ਜਿਸ ਕਾਰਨ ਉਹ ਰਿੰਗ ਤੋਂ ਬਾਹਰ ਡਿੱਗ ਗਏ ਪਰ ਉਨ੍ਹਾਂ ਦੀ ਲੈਂਡਿੰਗ ਸਹੀ ਨਾ ਹੋਣ ਕਰਕੇ ਜਲ਼ਦੇ ਹੋਏ ਟੇਬਲ 'ਤੇ ਜਾ ਡਿੱਗੇ। ਡਿੱਗਣ ਤੋਂ ਬਾਅਦ ਉਸਦੀ ਪਿੱਠ ਜਲ਼ਦੇ ਹੋਏ ਟੇਬਲ ਨਾਲ ਚਿਪਕ ਗਈ। ਹਾਦਸੇ ਤੋਂ ਬਾਅਦ ਸਾਂਗਰੇ ਬੇਹੋਸ਼ ਹੋ ਗਏ ਤੇ ਤੁਰੰਤ ਉਸ ਨੂੰ ਨੇੜੇ ਦੇ ਹਸਪਤਾਲ 'ਚ ਲਿਜਾਇਆ ਗਿਆ।

ਅਸਲ 'ਚ ਸਕਰਿਪਟ 'ਚ ਸਾਂਗਰੇ ਨੇ ਸਟੰਟ ਕਰਕੇ ਜਲ਼ਦੇ ਹੋਏ ਟੇਬਲ ਨੂੰ ਪਾਰ ਕਰਨਾ ਸੀ ਪਰ ਅਜਿਹਾ ਨਾ ਹੋਣ ਕਾਰਨ ਉਹ ਜਲ਼ਦੇ ਹੋਏ ਟੇਬਲ 'ਤੇ ਡਿੱਗ ਗਏ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.