ਨਵੀਂ ਦਿੱਲੀ— ਸ਼੍ਰੇਅਸੀ ਸਿੰਘ ਨੇ 61ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਇੱਥੇ ਮਹਿਲਾਵਾਂ ਦੇ ਡਬਲ ਟ੍ਰੈਪ ਵਿਚ ਸੋਨ ਤਮਗਾ ਜਿੱਤਿਆ, ਜਿਹੜਾ ਉਸ ਦਾ ਇਸ ਪ੍ਰਤੀਯੋਗਿਤਾ ਵਿਚ ਦੂਜਾ ਨਿੱਜੀ ਤਮਗਾ ਹੈ। ਸ਼੍ਰੇਅਸੀ ਨੇ ਇਸ ਤੋਂ ਪਹਿਲਾਂ ਮਹਿਲਾ ਟ੍ਰੈਪ ਵਿਚ ਕਾਂਸੀ ਤਮਗਾ ਜਿੱਤਿਆ ਸੀ। ਬਿਹਾਰ ਦੀ ਪ੍ਰਤੀਨਿਧਤਾ ਕਰਨ ਵਾਲੀ ਸ਼੍ਰੇਅਸੀ ਨੇ ਮੱਧ ਪ੍ਰਦੇਸ਼ ਦੀ ਵਰਸ਼ਾ ਵਰਮਨ ਨੂੰ 92-87 ਨਾਲ ਹਰਾ ਕੇ ਚੋਟੀ ਸਥਾਨ ਹਾਸਲ ਕੀਤਾ। ਮਹਿਲਾ ਟ੍ਰੈਪ ਵਿਚ ਸੋਨ ਤਮਗਾ ਜਿੱਤਣ ਵਾਲੀ ਓ. ਐੱਨ. ਜੀ. ਸੀ. ਦੀ ਸ਼ਗੁਨ ਚੌਧਰੀ 84 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਜੂਨੀਅਰ ਡਬਲ ਟ੍ਰੈਪ ਵਿਚ ਹਰਿਆਣਾ ਦੀ ਭਾਵਨਾ ਚੌਧਰੀ ਨੇ ਮੱਧ ਪ੍ਰਦੇਸ਼ ਦੀ ਮਨੀਸ਼ਾ ਕੀਰ ਨੂੰ 79-75 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਦਿੱਲੀ ਦੀ ਦਿਵਿਆ ਸਿੰਘ ਨੇ 70 ਅੰਕ ਬਣਾਏ ਤੇ ਕਾਂਸੀ ਤਮਗਾ ਹਾਸਲ ਕੀਤਾ।
ਦਿਲਰੁਬਾਨ ਦੇ ਰੀਵਿਊ ਪਿੱਛੇ ਸੀ ਹੇਰਾਥ
NEXT STORY