ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ : ਹਰਿਕਾ-ਪਦਮਿਨੀ ਆਖਰੀ-16 'ਚ


You Are HereOther-Sports
Friday, February 17, 2017-12:56 PM

ਤਹਿਰਾਨ— ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿਚ ਸ਼ਤਰੰਜ ਦਾ ਫਟਾਫਟ ਫਾਰਮੈੱਟ ਰੈਪਿਡ ਟਾਈਬ੍ਰੇਕ (25 ਮਿੰਟ ਪ੍ਰਤੀ ਖਿਡਾਰੀ) ਭਾਰਤ ਦੇ ਸ਼ਤਰੰਜ ਪ੍ਰੇਮੀਆਂ ਲਈ ਦੋਹਰੀ ਖੁਸ਼ਖਬਰੀ ਲੈ ਆਇਆ ਜਦੋਂ ਹਰਿਕਾ ਤੇ ਪਦਮਿਨੀ ਨੇ ਟਾਈਬ੍ਰੇਕ ਵਿਚ ਜਿੱਤ ਦਰਜ ਕਰਦਿਆਂ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਤੇ ਇਸਦੇ ਨਾਲ ਹੀ ਭਾਰਤ ਦੀਆਂ ਦੋਵੇਂ ਉਮੀਦਾਂ ਆਖਰੀ-16 ਵਿਚ ਪਹੁੰਚ ਗਈਆਂ।
ਹਰਿਕਾ ਨੇ ਜਿੱਥੇ ਕਜ਼ਾਕਿਸਤਾਨ ਦੀ ਦਿਨਾਰਾ ਨੂੰ ਤਾਂ ਪਦਮਿਨੀ ਨੇ ਚੀਨ ਦੀ ਜਿਹਾਓ ਕਸੂਏ ਨੂੰ 1.5-0.5 ਨਾਲ ਹਰਾਉਂਦਿਆਂ ਇਹ ਕਾਰਨਾਮਾ ਕੀਤਾ। ਹਰਿਕਾ ਲਗਾਤਾਰ ਦੂਜੀ ਵਾਰ ਮਹਿਲਾ ਵਿਸ਼ਵ ਸ਼ਤਰੰਜ ਦੇ ਤੀਜੇ ਦੌਰ ਵਿਚ ਪਹੁੰਚੀ ਜਦਕਿ ਪਦਮਿਨੀ ਲਈ ਇਹ ਪਹਿਲਾ ਮੌਕਾ ਹੈ।
ਹਰਿਕਾ ਦੀ ਯੋਜਨਾ ਰਹੀ ਕਾਰਗਰ : ਹਰਿਕਾ ਕਲਾਸੀਕਲ ਮੁਕਾਬਲੇ ਲੰਬੇ ਨਾ ਖੇਡ ਕੇ ਆਪਣੀ ਸ਼ਕਤੀ ਬਚਾਅ ਰਹੀ ਸੀ ਤਾਂ ਕਿ ਉਸ ਨੂੰ ਟਾਈਬ੍ਰੇਕ ਵਿਚ ਇਸਤੇਮਾਲ ਕਰ ਸਕੇ। ਜ਼ਿਕਰਯੋਗ ਹੈ ਕਿ ਹਰਿਕਾ ਰੈਪਿਡ ਤੇ ਬਲਿਟਜ਼ ਵਿਚ ਕਾਫੀ ਬਿਹਤਰ ਖਿਡਾਰੀ ਮੰਨੀ ਜਾਂਦੀ ਹੈ ਤੇ ਹੋਇਆ ਵੀ ਇਸੇ ਤਰ੍ਹਾਂ ਹੈ। ਰੈਪਿਡ ਵਿਚ ਉਸ ਦੀਆਂ ਚਾਲਾਂ 'ਤੇ ਵਿਰੋਧੀਆਂ ਲਈ ਪਾਰ ਪਾਉਣਾ ਸੌਖਾ ਨਹੀਂ ਰਿਹਾ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.