ਮਿਆਮੀ— 14 ਵਾਰ ਦੇ ਮੇਜਰ ਚੈਂਪੀਅਨ ਗੋਲਫਰ ਟਾਈਗਰ ਵੁਡਸ ਨੇ ਨਸ਼ੇ ਦੇ ਦੋਸ਼ 'ਚ ਗ੍ਰਿਫਤਾਰੀ ਲਈ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਨੂੰ ਦੋਸ਼ੀ ਠਹਿਰਾਇਆ। ਵੁਡਸ ਦੀ ਪੰਜ ਹਫਤੇ ਪਹਿਲਾਂ ਸਰਜਰੀ ਕੀਤੀ ਗਈ, ਉਨ੍ਹਾਂ ਨੂੰ ਨਸ਼ੇ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਉਹ ਕਰੀਬ 4 ਘੰਟੇ ਤੱਕ ਫਲੋਰੀਡਾ ਦੀ ਜੇਲ 'ਚ ਰਹੇ। ਉਨ੍ਹਾਂ ਨੂੰ ਕੱਲ ਸਵੇਰੇ ਤਿੰਨ ਵਜੇ ਗ੍ਰਿਫਤਾਰ ਕਰ ਕੇ ਪਾਮ ਬੀਚ ਕੰਟਰੋਲ ਜੇਲ 'ਚ ਲਿਜਾਇਆ ਗਿਆ। ਜਿਊਪੀਟਰ ਪੁਲਸ ਦੀ ਬੁਲਾਰਨ ਕ੍ਰਿਸਟਿਨ ਰਾਈਟਲਰ ਨੇ ਕਿਹਾ ਕਿ ਗ੍ਰਿਫਤਾਰੀ ਦੀ ਰਿਪੋਰਟ ਅੱਜ ਉਪਲਬਧ ਹੋ ਸਕਦੀ ਹੈ।
ਵੁਡਸ ਨੇ ਬਿਆਨ 'ਚ ਕਿਹਾ, ''ਮੈਂ ਜੋ ਕੁਝ ਕੀਤਾ, ਮੈਂ ਉਸ ਦੀ ਗੰਭੀਰਤਾ ਨੂੰ ਸਮਝਦਾ ਹਾਂ ਅਤੇ ਆਪਣੇ ਇਸ ਕੰਮ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ।'' ਉਨ੍ਹਾਂ ਕਿਹਾ, ''ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਸ਼ਰਾਬ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ। ਜੋ ਕੁਝ ਹੋਇਆ, ਉਹ ਡਾਕਟਰ ਵੱਲੋਂ ਲਿਖੀ ਗਈ ਦਵਾਈ ਦੀ ਪ੍ਰਤਿਕਿਰਿਆ ਸੀ। ਮੈਨੂੰ ਨਹੀਂ ਪਤਾ ਕਿ ਦਵਾਈਆਂ ਨੇ ਇਸ ਤਰ੍ਹਾਂ ਪ੍ਰਭਾਵਿਤ ਕੀਤਾ।''
ਦੱਖਣੀ ਅਫਰੀਕਾ ਤੋਂ ਹਾਰਨ ਦੇ ਬਾਅਦ ਵੀ ਮਾਰਗਨ ਦਾ ਭਰੋਸਾ ਕਾਇਮ
NEXT STORY