ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ : ਪਦਮਿਨੀ ਨੇ ਝਾਓ ਨੂੰ ਬਰਾਬਰੀ 'ਤੇ ਰੋਕਿਆ

You Are HereSports
Thursday, February 16, 2017-10:58 AM

ਤਹਿਰਾਨ, (ਨਿਖਲੇਸ਼ ਜੈਨ)— ਭਾਰਤੀ ਕੌਮਾਂਤਰੀ ਮਾਸਟਰ ਪਦਮਿਨੀ ਰਾਊਤ ਨੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਇਥੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦੇ ਦੂਜੇ ਦੌਰ ਦੀ ਪਹਿਲੀ ਬਾਜ਼ੀ ਵਿਚ ਚੀਨ ਦੀ ਅੱਠਵਾਂ ਦਰਜਾ ਗ੍ਰੈਂਡਮਾਸਟਰ ਝਾਓ ਸ਼ੂਈ ਨੂੰ ਬਰਾਬਰੀ 'ਤੇ ਰੋਕਿਆ।
ਇਸ ਨਾਕਅਊਟ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ 25ਵਾਂ ਦਰਜਾ ਐਲਿਨਾ ਡੇਨੀਆਲਿਨ ਨੂੰ ਹਰਾਉਣ ਤੋਂ ਬਾਅਦ ਪਦਮਿਨੀ ਨੇ ਕਾਲੇ ਮੋਹਰਿਆਂ ਨਾਲ ਖੇਡਦਿਆਂ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਖਿਡਾਰਨ ਨਾਲ ਡਰਾਅ ਖੇਡਿਆ।
ਟੂਰਨਾਮੈਂਟ 'ਚ ਹਿੱਸਾ ਲੈ ਰਹੀ ਇਕ ਹੋਰ ਭਾਰਤੀ ਖਿਡਾਰਨ ਦ੍ਰੋਣਾਵਲੀ ਹਰਿਕਾ ਦਾ ਪ੍ਰਦਰਸ਼ਨ ਵੀ ਠੀਕ-ਠਾਕ ਰਿਹਾ ਤੇ ਉਸ ਨੇ ਕਜ਼ਾਕਿਸਤਾਨ ਦੀ ਦਿਨਾਰਾ ਸਾਦੂਆਕਾਸੋਵਾ ਨਾਲ ਪਹਿਲੀ ਬਾਜ਼ੀ ਡਰਾਅ ਖੇਡੀ। ਦੋਵੇਂ ਖਿਡਾਰਨਾਂ ਸਿਰਫ 17 ਚਾਲਾਂ ਵਿਚ ਬਾਜ਼ੀ ਡਰਾਅ ਕਰਾਉਣ ਨੂੰ ਰਾਜ਼ੀ ਹੋ ਗਈਆਂ। ਯੂਕ੍ਰੇਨ ਦੀ ਦੂਜਾ ਦਰਜਾ ਪ੍ਰਾਪਤ ਅੰਨਾ ਮੁਜੀਚੁਕ ਨੇ ਵੀ ਰੂਸ ਦੀ ਐਲਿਨਾ ਕਾਸ਼ਲਿਨਸਕਾਯਾ ਵਿਰੁੱਧ ਪਹਿਲੀ ਬਾਜ਼ੀ ਜਿੱਤ ਕੇ ਬੜ੍ਹਤ ਬਣਾਈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.