ਨਵੀਂ ਦਿੱਲੀ—ਕ੍ਰਿਕਟ ਦੀ ਦੁਨੀਆ 'ਚ ਵਿਰਾਟ ਕੋਹਲੀ ਦਾ ਜਵਾਬ ਨਹੀਂ, ਪਰ ਕਈ ਡਬਲਿਊ.ਡਬਲਿਊ.ਈ. ਸੁਪਰਸਟਾਰ ਉਨ੍ਹਾਂ ਤੋਂ ਟਰੇਨਿੰਗ ਲੈਣਾ ਚਾਹੇ , ਤਾਂ ਸਚਮੁੱਚ ਇਹ ਵੱਡੀ ਗੱਲ ਹੈ। ਦਰਅਸਲ, ਸਾਬਕਾ ਡਬਲਿਊ.ਡਬਲਿਊ.ਈ. ਯੂਨੀਵਰਸਲ ਚੈਂਪੀਅਨ ਫਿਨ ਬੈਲੋਰ ਵਿਰਾਟ ਤੋਂ ਕ੍ਰਿਕਟ ਦੀਆਂ ਬਰੀਕੀਆਂ ਸਿੱਖ ਕੇ ਆਪਣੀ ਫਿਟਨੈੱਸ ਪਰਖਣਾ ਚਾਹੁੰਦੇ ਹਨ।
ਆਇਰਲੈਂਡ ਦੇ 36 ਸਾਲਾਂ ਇਸ ਪ੍ਰੋਫੈਸ਼ਨਲ ਰੈਸਲਰ ਦਾ ਕਹਿਣਾ ਹੈ ਕਿ ਮੈਨੂੰ ਇਸ ਖੇਡ ਦੇ ਬਾਰੇ 'ਚ ਜ਼ਿਆਦਾ ਕੁਝ ਪਤਾ ਨਹੀਂ ਹੈ। ਮੈਂ ਟੀ.ਵੀ. 'ਤੇ ਆਸਟਰੇਲੀਆ ਨੂੰ ਖੇਡਦੇ ਹੋਏ ਦੇਖਿਆ ਹੈ ਮੈਨੂੰ ਪਤਾ ਹੈ ਕਿ ਹਾਲ ਹੀ ਦੇ ਦਿਨਾਂ 'ਚ ਆਇਰਲੈਂਡ ਨੇ ਵੀ ਚੰਗਾ ਕ੍ਰਿਕਟ ਖੇਡਿਆ ਹੈ। ਮੈਂ ਪਿਛਲੇ 15 ਸਾਲ ਜਾਪਾਨ ਅਤੇ ਅਮਰੀਕਾ 'ਚ ਬਿਤਾਏ ਹਨ। ਇਸ ਲਈ ਮੈਨੂੰ ਕ੍ਰਿਕਟ ਦੇਖਣ ਦਾ ਮੌਕਾ ਨਹੀਂ ਮਿਲਿਆ, ਪਰ ਮੈਂ ਆਉਣ ਵਾਲੇ ਦਿਨਾਂ 'ਚ ਆਇਰਲੈਂਡ ਅਤੇ ਭਾਰਤ ਵਿਚਾਲੇ ਕ੍ਰਿਕਟ ਮੁਕਾਬਲਾ ਜ਼ਰੂਰ ਦੇਖਣਾ ਚਾਹਾਂਗਾ।
ਫਿਨ ਬੈਲੋਰ ਨੇ ਕਿਹਾ ਕਿ ਹਾਂ ਮੈਨੂੰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨਾਲ ਮਿਲਣਾ ਚੰਗਾ ਲਗੇਗਾ। ਤੁਸੀਂ ਜਾਣਦੇ ਹੋ, ਮੈਂ ਵਾਸਤਵ 'ਚ ਇਕ ਪ੍ਰੈਕਟਿਸ ਮੈਚ ਖੇਡਣਾ ਚਾਹਾਂਗਾ, ਜੇਕਰ ਵਿਰਾਟ ਮੈਨੂੰ ਕ੍ਰਿਕਟ ਦੇ ਗੁਰ ਅਤੇ ਉਨ੍ਹਾਂ ਦੇ ਨਿਯਮ ਸਿਖਾਉਣ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ। ਉਨ੍ਹਾਂ ਨਾਲ ਮੈਦਾਨ ਦਾ ਇਕ-ਦੋ ਚੱਕਰ ਲਗਾਉਣਾ ਚਾਹੁੰਦਾ ਹਾਂ, ਤਾਂਕਿ ਉਨ੍ਹਾਂ ਦੇ ਫਿਟਨੈੱਸ ਨੂੰ ਕਰੀਬ ਤੋਂ ਦੇਖ ਸਕਾਂ।
29 ਸਾਲ ਦੇ ਕਪਤਾਨ ਵਿਰਾਟ ਦੇ ਮੈਦਾਨ 'ਤੇ ਸਫਲਤਾ ਦੀ ਪਿਛੇ ਉਨ੍ਹਾਂ ਦੀ ਫਿਟਨੈੱਸ ਦਾ ਅਹਿਮ ਯੋਗਦਾਨ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਸ਼ੇਅਰ ਕਰ ਇਹ ਦੱਸਦੇ ਹਨ ਕਿ ਸਪੋਰਟਸ ਪਰਸਨ ਲਈ ਫਿਟਨੈੱਸ 'ਤੇ ਕੰਮ ਕਰਨਾ ਕਿਨਾ ਜ਼ਰੂਰੀ ਹੈ।
ਇਸ ਖਿਡਾਰੀ ਨੇ ਮੈਚ ਦੌਰਾਨ ਫੜ੍ਹੀ ਅਜਿਹੇ ਕੈਚ ਕਿ ਦੇਖ ਸਾਰੇ ਰਹਿ ਗਏ ਹੈਰਾਨ
NEXT STORY