ਨਵੀਂ ਦਿੱਲੀ— ਡਬਲਯੂ ਡਬਲਯੂ ਈ ਦੇ ਸਾਬਕਾ ਰਿੰਗ ਅਨਾਊੁਂਸਰ ਰਿਕਾਰਡੋ ਰਾਡ੍ਰੀਗੇਜ਼ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਸੂਤਰਾਂ ਮੁਤਾਬਕ ਜਦੋਂ ਉਹ ਆਪਣੀ ਗੱੱਡੀ 'ਚ ਸਵਾਰ ਸਨ ਤਾਂ ਉਸੇ ਸਮੇਂ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ, ਹਾਲਾਂਕਿ ਇਸ ਜਾਨਲੇਵਾ ਹਮਲੇ 'ਚ ਰਿਕਾਰਡੋ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ। ਇਸ ਹਮਲੇ 'ਚ ਗੋਲੀ ਚੱਲਣ ਕਾਰਣ ਰਿਕਾਰਡੋ ਦੀ ਗੱਡੀ ਦਾ ਪਿੱਛਲਾ ਸ਼ੀਸ਼ਾ ਟੁੱਟ ਗਿਆ ਹੈ।
ਕਿਸੇ ਅਣਪਛਾਤੇ ਵਿਅਕਤੀ ਵਲੋਂ ਹਮਲਾ ਕੀਤੇ ਜਾਣ 'ਤੇ ਰਿਕਾਰਡੋ ਨੇ ਘਟਨਾ ਦਾ ਗੁੱਸਾ ਸੋਸ਼ਲ ਮੀਡੀਆ 'ਤੇ ਚੰਗੀ ਤਰ੍ਹਾਂ ਨਾਲ ਕੱਢਿਆ। ਰਿਕਾਰਡੋ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ 'ਚ ਕੁੱਝ ਬੰਦੂਕ ਰੱਖਣ ਵਾਲੇ ਲੋਕ ਹਨ। ਇਸ ਕਾਰਣ ਲੋਕਾਂ 'ਚ ਹਿੰਸਾ ਦੀ ਵੱਧ ਜਾਂਦੀ ਹੈ। ਰਿਕਾਰਡੋ ਨੇ ਦੱਸਿਆ ਕਿ ਉਨ੍ਹਾਂ ਨੇ ਹਮਲਾ ਕਰਨ ਵਾਲੇ ਦੋਸ਼ੀ ਦਾ ਚਿਹਰਾ ਨਹੀਂ ਦੇਖਿਆ ਹੈ।
ਦੱਸਣਯੋਗ ਹੈ ਕਿ 30 ਸਾਲ ਦੇ ਅਮੇਰੀਕਨ ਰਿਕਾਰਡੋ ਰਾਡ੍ਰੀਗੇਜ਼ ਨੇ 2011 'ਚ ਡਬਲਯੂ ਡਬਲਯੂ ਈ ਦੇ ਰਾਅ 'ਚ ਆਪਣੇ ਇਸ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਐਲਬਰਟੋ ਡੇਲ ਰਿਓ ਦੇ ਲਈ ਅਨਾਊਂਸਰ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਡਬਲਯੂ ਡਬਲਯੂ ਈ ਦੇ ਲਈ 2013 ਤੱਕ ਕੰਮ ਕੀਤਾ ਅਤੇ ਫਿਰ ਡੇਲ ਰਿਓ ਤੋਂ ਵੱਖ ਹੋਣ ਤੋਂ ਬਾਅਦ ਇਹ ਸਫਰ ਖਤਮ ਹੋ ਗਿਆ।
ਮਹਿਲਾ ਐਥਲੀਟ ਕੋਲੋਂ ਖੋਹ ਲਿਆ ਗਿਆ ਲੰਡਨ ਓਲੰਪਿਕ ਸੋਨ ਤਮਗਾ
NEXT STORY