ਜਲੰਧਰ — ਭਾਰਤੀ ਟੈਸਟ ਟੀਮ ਦੇ ਓਪਨਰ ਬੱਲੇਬਾਜ਼ ਮੁਰਲੀ ਵਿਜੇ ਤੇ ਨਿਕਿਤਾ ਦਾ ਵਿਆਹ ਕਾਫੀ ਵਿਵਾਦਪੂਰਨ ਰਿਹਾ ਸੀ। ਜਿਸਦੀ ਵਜ੍ਹਾ ਇਹ ਹੈ ਕਿ ਨਿਕਿਤਾ ਨੇ ਮੁਰਲੀ ਵਿਜੇ ਤੋਂ ਪਹਿਲਾਂ ਉਸਦੇ ਦੋਸਤ ਦਿਨੇਸ਼ ਕਾਰਤਿਕ ਨਾਲ ਵਿਆਹ ਕੀਤਾ ਸੀ। ਮੁਰਲੀ ਵਿਜੇ ਨੇ ਨਿਕਿਤਾ ਨਾਲ ਜਦੋਂ ਵਿਆਹ ਕੀਤਾ ਸੀ ਤਦ ਉਹ ਆਪਣੇ ਪਹਿਲੇ ਵਿਆਹ ਤੋਂ ਗਰਭਵਤੀ ਸੀ। ਲਿਹਾਜ਼ਾ, ਬਾਅਦ ਵਿਚ ਮੁਰਲੀ ਵਿਜੇ ਨੇ ਨਿਕਿਤਾ ਦੇ ਗਰਭ ਵਿਚ ਪਲ ਰਹੇ ਦਿਨੇਸ਼ ਕਾਰਤਿਕ ਦੇ ਬੱਚੇ ਨੂੰ ਆਪਣਾ ਨਾਂ ਦਿੱਤਾ। ਨਿਕਿਤਾ ਤੇ ਮੁਰਲੀ ਦੀ ਦੋਸਤੀ ਇੰਨੀ ਡੂੰਘੀ ਹੋ ਚੁੱਕੀ ਸੀ ਕਿ ਦਿਨੇਸ਼ ਕਾਰਤਿਕ ਨੂੰ ਇਸ ਤੋਂ ਕਾਫੀ ਪ੍ਰੇਸ਼ਾਨੀ ਹੋਣ ਲੱਗੀ ਸੀ ਤੇ ਉਸਨੇ (ਦਿਨੇਸ਼ ਨੇ) ਨਿਕਿਤਾ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਦੋਵਾਂ (ਮੁਰਲੀ ਤੇ ਨਿਕਿਤਾ) ਨੇ ਆਪਣੇ ਰਿਸ਼ਤੇ ਨੂੰ ਇਕ ਹੋਰ ਅੰਜਾਮ ਦਿੱਤਾ।
ਗੇਲ ਦੇ ਸੈਂਕੜਾ ਦਾ ਇੰਝ ਜਸ਼ਨ ਮਨਾਉਂਦੇ ਦਿਖਾਈ ਦਿੱਤੇ ਯੁਵੀ (ਵੀਡੀਓ)
NEXT STORY