ਡਾ.ਸੁਰਿੰਦਰ ਸਿੰਘ
ਜ਼ਿਲ੍ਹਾ ਜਲੰਧਰ ਵਿੱਚ ਕਣਕ ਹੇਠ 1.70 ਲੱਖ ਹੈਕਟੇਅਰ ਰਕਬਾ ਬੀਜਿਆ ਜਾਂਦਾ ਹੈ। ਝੋਨੇ ਦੀ ਪਰਾਲੀ ਦੀ ਸੰਭਾਲ ਕਰਨ ਵਾਲੇ ਕਿਸਾਨਾ ਵੱਲੋਂ ਝੋਨੇ ਦੇ ਖ਼ੜੇ ਪਰਾਲ ਵਿੱਚ ਕਣਕ ਦੀ ਬੀਜਾਈ ਕਰਦੇ ਹੋਏ ਜਿਥੇ ਤਸੱਲੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉਥੇ ਕਿਸਾਨਾਂ ਵੱਲੋਂ ਇਹ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਇਲਾਕੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਦੇ ਹਵਾਲੇ ਨਹੀਂ ਕੀਤਾ ਜਾਵੇਗਾ। ਡਾ. ਸੁਰਿੰਦਰ ਸਿੰਘ ਮੁੱਖ ਖ਼ੇਤੀਬਾੜੀ ਅਫਸਰ ਜਲੰਧਰ ਵੱਲੋਂ ਅੱਜ ਪਿੰਡ ਭਗਵਾਨਪੁਰ ਦਾ ਦੌਰਾ ਕੀਤਾ ਗਿਆ।
2012 ਤੋਂ ਮਸ਼ਰੂਮ ਦੀ ਖੇਤੀ ਕਰ ਰਿਹਾ 27 ਸਾਲਾਂ ਨੌਜਵਾਨ ਕਿਸਾਨ ਅੱਜ ਬਣਿਆ 'ਮਸ਼ਰੂਮ ਕਿੰਗ' (ਵੀਡੀਓ)
ਇਸ ਮੌਕੇ ਕਿਸਾਨ ਸ.ਲਖ਼ਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਵੱਲੋਂ ਸਿੱਧੂ ਕਿਸਾਨ ਸੇਵਾ ਸੁਸਾਇਟੀ ਦੇ ਨਾਮ ’ਤੇ ਬਣਾਏ ਗਏ ਕਿਸਾਨ ਗਰੁੱਪ ਨੂੰ ਸਰਕਾਰ ਦੀ ਸਬਸਿਡੀ ਸਕੀਮ ਤਹਿਤ ਸੁਪਰਸੀਡਰ ਮਸ਼ੀਨ ਪ੍ਰਾਪਤ ਹੋਈ ਹੈ। ਕਿਸਾਨ ਵੱਲੋਂ ਆਪਣਾ ਅਤੇ ਨਾਲ ਹੀ ਪਿੰਡ ਦੇ ਹੋਰ 9 ਮੈਂਬਰਾਂ ਦਾ ਤਕਰੀਬਨ 100 ਏਕੜ ਕਣਕ ਦਾ ਰਕਬਾ ਸੁਪਰਸੀਡਰ ਮਸ਼ੀਨ ਰਾਹੀਂ ਬੀਜਿਆ ਜਾਣਾ ਹੈ। ਇਸ ਗਰੁੱਪ ਵੱਲੋਂ ਅੱਜ ਪਿੰਡ ਭਗਵਾਨਪੁਰ ਵਿਖੇ ਕਣਕ ਦੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਡਾ.ਸੁਰਿੰਦਰ ਸਿੰਘ ਮੁੱਖ ਖ਼ੇਤੀਬਾੜੀ ਅਫਸਰ ਜਲੰਧਰ ਨੇ ਸ਼ਾਮਲ ਹੁੰਦੇ ਹੋਏ ਕਿਸਾਨਾਂ ਨੂੰ ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਅਜਿਹੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੁੱਚਜੀ ਸੰਭਾਲ ਕਰਨ ਕਰਕੇ ਕੀਤੇ ਗਏ ਉੱਦਮਾਂ ਕਰਕੇ ਵਿਭਾਗ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਨਸ਼ੇ ਵਾਂਗ ਮੋਬਾਇਲ ਫ਼ੋਨ ਤੇ ਇੰਟਰਨੈੱਟ ਦੇ ਆਦੀ ਹੋ ਚੁੱਕੇ ਹਨ ਅਜੌਕੇ ਸਮੇਂ ਦੇ ਸਾਰੇ ਲੋਕ
ਇਸ ਮੌਕੇ ਹਾਜ਼ਰ ਸਹਾਇਕ ਖ਼ੇਤੀਬਾੜੀ ਇੰਜ ਨਵਦੀਪ ਸਿੰਘ ਨੇ ਕਿਹਾ ਕਿ ਇਸ ਮਸ਼ੀਨ ਨਾਲ ਇੱਕ ਦਿਨ ਵਿੱਚ 8 ਏਕੜ ਕਣਕ ਦਾ ਰਕਬਾ ਬੀਜਿਆ ਜਾ ਸਕਦਾ ਹੈ ਅਤੇ ਤਕਰੀਬਨ ਇਕ ਏਕੜ ਦੀ ਬਿਜਾਈ ਲਈ 6.5 ਲੀਟਰ ਡੀਜ਼ਲ ਲੱਗਦਾ ਹੈ ਅਤੇ ਇਸ ਤਰਾਂ ਨਾਲ ਬਹੁਤ ਘੱਟ ਖ਼ਰਚੇ ਤੇ ਝੌਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਦੇ ਹੋਏ ਕਣਕ ਬੀਜੀ ਜਾ ਸਕਦੀ ਹੈ। ਕਿਸਾਨ ਸ.ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਭਗਵਾਨਪੁਰ ਵਿੱਚ ਤਕਰੀਬਨ 300 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਪਿੰਡ ਵਿੱਚ ਕਿਸੇ ਵੀ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਹੈ।
ਪਰਾਲੀ ਨਾ ਸਾੜਨ ਵਾਲੇ ਕਿਸਾਨ ਨੂੰ ਮੁਆਵਜ਼ਾ ਅਤੇ ਪਲਾਸਟਿਕ ਦੇ ਬਦਲੇ ਗੁੜ ਦੇਵੇਗੀ ਇਸ ਪਿੰਡ ਦੀ ਪੰਚਾਇਤ
ਉਸ ਨੇ ਕਿਹਾ ਕਿ ਉਸ ਦੇ ਗਰੁੱਪ ਦੇ ਮੈਂਬਰ ਸ਼੍ਰੀ ਬਿੱਲਾ, ਸ਼੍ਰੀ ਬਗੀਚਾ ਸਿੰਘ, ਸ਼੍ਰੀ ਲੱਖਾ ਸਿੰਘ ਪਿੰਡ ਭਗਵਾਨਪੁੱਰ ਨੇ ਵੀ ਇਸੇ ਮਸ਼ੀਨ ਰਾਹੀਂ ਕਣਕ ਦੀ ਬਿਜਾਈ ਕਰਨੀ ਹੈ। ਕਿਸਾਨ ਗਰੁੱਪ ਕੋਲ 58 ਹਾਰਸ ਪਾਵਰ ਦਾ ਟਰੈਕਟਰ ਹੈ ਅਤੇ ਕਿਸਾਨ ਵੱਲੋਂ ਪਿੰਡ ਵਿੱਚ ਟਰੈਕਟਰ ਸਮੇਤ ਮਸ਼ੀਨ ਨਾਲ ਬੀਜਾਈ ਕਰਨ ਤੇ ਪ੍ਰਤੀ ਏਕੜ ਰੂਪੇ 2500 ਦਾ ਕਿਰਾਇਆ ਵੀ ਲਿਆ ਜਾਵੇਗਾ। ਪਿੰਡ ਦੇ ਕਈ ਕਿਸਾਨਾਂ ਵੱਲੋਂ ਇਸ ਦੀ ਮਸ਼ੀਨ ਨੂੰ ਦੇਖਦੇ ਹੋਏ ਮਸ਼ੀਨ ਕਿਰਾਏ ’ਤੇ ਪ੍ਰਾਪਤ ਕਰਨ ਲਈ ਐਡਵਾਸ ਵਿੱਚ ਉਸ ਨੂੰ ਆਖ ਵੀ ਦਿੱਤਾ ਗਿਆ ਹੈ।
ਕਮਾਂਡਰ ਅਭਿਨੰਦਨ ਦੀ ਰਿਹਾਈ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਸੀ : ਪਾਕਿਸਤਾਨ
ਇਸ ਮੌਕੇ ਹਾਜ਼ਰ ਸ਼੍ਰੀ ਰਮੇਸ਼ ਚੰਦਰ ਅਤੇ ਸ਼੍ਰੀ ਦਵਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਕਿਸਾਨਾਂ ਵਿੱਚ ਝੋਨੇ ਪਰਾਲੀ ਦੀ ਸੰਭਾਲ ਪ੍ਰਤੀ ਚੇਤਨਤਾ ਵਿੱਚ ਖਾਸਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸਾਨ ਰੋਟੋ ਸੀਡ ਡਰਿੱਲ, ਜੀਰੋ ਸੀਡ ਡਰਿੱਲ ਅਤੇ ਸੁਪਰਸੀਡਰ ਦੀ ਵਰਤੋਂ ਕਰਦੇ ਹੋਏ ਕਣਕ ਦੀ ਬਿਜਾਈ ਕਰ ਰਿਹੇ ਹਨ। ਉਨ੍ਹਾਂ ਇਸ ਮੌਕੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਵੱਖ-ਵੱਖ ਮਸ਼ੀਨਾਂ ਤੇ ਸੀ.ਆਰ.ਐੱਮ.ਸਕੀਮ ਅਧੀਨ ਬਣਦੀ ਸਬਸਿਡੀ ਦੀ ਰਾਸ਼ੀ ਜਲਦੀ ਕਿਸਾਨ ਲਾਭਪਾਤਰੀਆਂ ਦੇ ਬੈਂਕ ਖਾਤਿਆ ਵਿੱਚ ਪਾਈ ਜਾਵੇ।
ਡਾ.ਨਰੇਸ਼ ਕੁਮਾਰ ਗੁਲਾਟੀ
ਖ਼ੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ।
ਪਰਾਲੀ ਨਾ ਸਾੜਨ ਵਾਲੇ ਕਿਸਾਨ ਨੂੰ ਮੁਆਵਜ਼ਾ ਅਤੇ ਪਲਾਸਟਿਕ ਦੇ ਬਦਲੇ ਗੁੜ ਦੇਵੇਗੀ ਇਸ ਪਿੰਡ ਦੀ ਪੰਚਾਇਤ
NEXT STORY