ਅੰਮ੍ਰਿਤਸਰ (ਅਨਜਾਣ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਤੇ ਸੁੱਕਾ ਤਾਲਾਬ ਮੰਦਿਰ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਨੇ ਸਵਰਨਕਾਰ ਭਾਈਚਾਰਾ ਤੇ ਕਾਂਗਰਸੀ ਨੇਤਾਵਾਂ ਸਣੇ ਪੁਲਸ ਦੇ ਆਹਲਾ ਆਫ਼ੀਸਰ ਤੇ ਕਰਮਚਾਰੀਆਂ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਵਰਨਕਾਰ ਭਾਈਚਾਰੇ ਵੱਲੋਂ ਬੀਤੇ ਦਿਨੀਂ ਇਕ ਮੀਟਿੰਗ ਬੁਲਾ ਕੇ ਬਲਵਿੰਦਰ ਸਿੰਘ ਬਿੱਲਾ ਨੂੰ ਭਾਈਚਾਰੇ ਵਿਚੋਂ ਛੇਕਣ ਦਾ ਫੁਰਮਾਨ ਜਾਰੀ ਕੀਤਾ ਗਿਆ ਸੀ। ਇਸ ’ਤੇ ਬਿੱਲਾ ਵੱਲੋਂ ਸਖ਼ਤ ਨੋਟਿਸ ਲੈਂਦਿਆਂ ਉਕਤ ਆਗੂਆਂ ਉੱਤੇ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ’ਤੇ ਮਾਨਹਾਨੀ ਦਾ ਕੇਸ ਦਰਦ ਕਰ ਦਿੱਤਾ ਗਿਆ। \
ਪੜ੍ਹੋ ਇਹ ਵੀ ਖ਼ਬਰ - ਰੋਪੜ ਦੇ ‘ਕਰਨਪ੍ਰੀਤ’ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਕੈਨੇਡਾ ਦੀ ਸਰਕਾਰੀ ਯੂਨੀਵਰਸਿਟੀ ਦੇਵੇਗੀ 18 ਲੱਖ ਰੁਪਏ
ਬਿੱਲਾ ਦਾ ਦੋਸ਼ ਹੈ ਕਿ ਇਕ ਤਾਂ ਉਸ ਨੇ ਕੋਈ ਵੀ ਗਲਤ ਸ਼ਬਦਾਵਲੀ ਸਵਰਨਕਾਰ ਬਰਾਦਰੀ ਬਾਰੇ ਨਹੀਂ ਵਰਤੀ ਅਤੇ ਦੂਜਾ ਮੁੱਠੀਭਰ ਘੜੱਮ ਚੋਧਰੀ ਬਣੇ ਪ੍ਰਧਾਨਾਂ ਕੋਲ ਕੋਈ ਅਧਿਕਾਰ ਨਹੀਂ, ਉਨ੍ਹਾਂ ਨੂੰ ਬਰਾਦਰੀ ’ਚੋਂ ਛੇਕਣ ਦਾ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਉਨ੍ਹਾਂ ਕੁੱਝ ਸ਼ਰਾਰਤੀ ਨੇਤਾਵਾਂ ਦੀ ਸਾਜਿਸ਼ ਸੀ, ਜਿਨ੍ਹਾਂ ਦੇ ਪਰਦੇਫਾਸ਼ ਉਨ੍ਹਾਂ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਕੀਤੇ ਸਨ। ਹੁਣ ਉਹ ਹਰ ਉਸ ਸਖ਼ਸ਼ ਦਾ ਅਦਾਲਤ ਰਾਹੀਂ ਖੁਲਾਸਾ ਕਰਨ ਦੇ ਨਾਲ-ਨਾਲ ਸਜ੍ਹਾ ਦਿਵਾਉਣਗੇ, ਜਿਨ੍ਹਾਂ ਨੇ ਇਸ ਕੋਝੀ ਸਾਜਿਸ਼ ਨੂੰ ਕਾਮਯਾਬ ਕਰਨ ਲਈ ਸਿਆਸੀ ਹੱਥਾਂ ਦੀ ਕਠਪੁਤਲੀ ਬਣ ਕੇ ਦਿਖਾਇਆ ਹੈ।
ਪੜ੍ਹੋ ਇਹ ਵੀ ਖ਼ਬਰ - ਗ਼ਮਗੀਨ ਮਾਹੌਲ ’ਚ BSF ਦੇ ਜਵਾਨ ‘ਰਛਪਾਲ’ ਦਾ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਨਾਂ ਵਿਅਕਤੀਆਂ ’ਤੇ ਮਾਣਯੋਗ ਹਾਈ ਕੋਰਟ, ਚੰਡੀਗੜ੍ਹ ਵਿੱਚ ਕੇਸ ਨੰਬਰ 4879727 ਮਿਤੀ 21-2-20021 ਪਾਇਆ ਹੈ। ਸਿਵਲ ਕੋਰਟ ‘ਚ ਲੱਗੇ ਕੇਸ ਦਾ ਨੰਬਰ ਸੀ.ਐੱਸ. 526/2021 ਹੈ। ਬਿੱਲਾ ਨੇ ਕਿਹਾ ਕਿ ਮੈਂ ਇਨ੍ਹਾਂ ਅਨਸਰਾਂ ਦੀਆਂ ਆਡੀਓ ਅਤੇ ਵੀਡੀਓ ਵੀ ਸਬੂਤ ਵਜੋਂ ਆਪਣੀ ਫੇਸ ਬੁੱਕ ’ਤੇ ਜਾਰੀ ਕੀਤੀਆਂ ਹਨ, ਜੋ ਇਨ੍ਹਾਂ ਦੇ ਕਾਰਨਾਮਿਆਂ ਦਾ ਬਹੁਤ ਜਲਦ ਪਰਦਾਫਾਸ਼ ਕਰਨਗੀਆਂ। ਬਿੱਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਮਾਣਯੋਗ ਪੁਲਸ ਕਮਿਸ਼ਨਰ, ਡੀ.ਜੀ.ਪੀ ਪੰਜਾਬ, ਆਈ.ਜੀ.ਬਾਰਡਰ ਰੇਂਜ, ਹਿਊਮਨ ਰਾਈਟਸ ਕਮਿਸ਼ਨ, ਚੰਡੀਗੜ੍ਹ, ਸੀ.ਐੱਮ. ਪੰਜਾਬ ਤੇ ਗ੍ਰਹਿ ਮੰਤਰੀ ਭਾਰਤ ਸਰਕਾਰ ਨੂੰ 16 ਤੋਂ 19 ਫ਼ਰਵਰੀ ਨੂੰ ਦਰਖ਼ਾਸਤਾਂ ਪਾਈਆਂ ਹਨ। ਉਨ੍ਹਾਂ ਨੇ ਇਹ ਕੇਸ 24 ਵਿਅਕਤੀਆਂ ਖ਼ਿਲਾਫ਼ ਕੀਤੇ ਨੇ ਤੇ ਪੁਲਸ ਕਮਿਸ਼ਨਰ ਦਰਖ਼ਾਸਤ ਦਾ ਯੂ.ਆਈ.ਡੀ. ਨੰਬਰ 1977321/19-2-2021 ਹੈ, ਜੋ ਥਾਣਾ ਬੀ-ਡਵੀਜ਼ਨ ਵਿੱਚ ਮਾਰਕ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦੇ ਪਹਿਲੇ 4 ਬਜਟ ’ਚੋਂ ਕੁਝ ਨਹੀਂ ਨਿਕਲਿਆ, 5ਵੇਂ ’ਚੋਂ ਵੀ ਨਹੀਂ ਹੋਵੇਗਾ ਕੁਝ ਹਾਸਲ: ਬੀਬੀ ਜਗੀਰ ਕੌਰ
ਕੀ ਕਹਿੰਦੇ ਨੇ ਬਿੱਲਾ ਨੂੰ ਬਰਾਦਰੀ ਵਿੱਚੋਂ ਛੇਕਣ ਵਾਲੇ ਮੋਹਤਬਾਰ :
ਮਾਮਲੇ ਨਾਲ ਸਬੰਧਿਤ ਸਵਰਨਕਾਰ ਭਾਈਚਾਰੇ ਦੇ ਜਦ ਕੁਝ ਮੋਹਤਬਾਰਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਉਠਾਇਆ। ਬਿੱਲਾ ਵੱਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਵੀਡੀਓ ਵਿੱਚ ਕਾਂਗਰਸ ਦੇ ਸਾਬਕਾ ਕੌਂਸਲਰ ਸੁਰਜੀਤ ਸਿੰਘ ਸਹਿਜਰਾ, ਬਾਊ ਕਰਨ ਸਹਿਦੇਵ ਤੇ ਦਰਸ਼ਨ ਸਿੰਘ ਸੁਲਤਾਨਵਿੰਡ ਮੀਡੀਆ ਨੂੰ ਮੁਖਾਤਿਬ ਹੁੰਦੇ ਇਹ ਕਹਿੰਦੇ ਦੇਖੇ ਗਏ ਕਿ ਬਿੱਲਾ ਨੇ ਹਲਕਾ ਵਿਧਾਇਕ ‘ਤੇ ਜੋ ਇਲਜ਼ਾਮ ਲਾਏ, ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਹੱਥ ਰੱਖ ਕੇ ਸਹੁੰ ਖਾਧੀ ਹੈ ਕਿ ਉਹ ਇਲਜ਼ਾਮ ਗਲਤ ਅਤੇ ਬੇਬੁਨਿਆਦ ਹਨ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਬਿੱਲਾ ਨੇ ਸਵਰਨਕਾਰ ਬਰਾਦਰੀ ਦੀਆਂ ਜਨਾਨੀਆਂ ਪ੍ਰਤੀ ਗਲਤ ਸ਼ਬਦਾਵਲੀ ਬੋਲੀ ਹੈ, ਜੇਕਰ ਉਹ ਇਹ ਕਹਿੰਦਾ ਹੈ ਕਿ ਉਸਨੇ ਇਹ ਨਹੀਂ ਬੋਲਿਆ ਤਾਂ ਉਹ ਕੋਈ ਸਬੂਤ ਲਿਆ ਕੇ ਦਿਖਾਵੇ ਤਾਂ ਅਸੀਂ ਮੰਨਾਂਗੇ।
ਪੜ੍ਹੋ ਇਹ ਵੀ ਖ਼ਬਰ - ਕਿਸਾਨੀ ਅੰਦੋਲਨ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਸਦਕਾ 15 ਹੋਰ ਲੋਕਾਂ ਨੂੰ ਮਿਲੀ ਜ਼ਮਾਨਤ
ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਬਿੱਲਾ ਨੇ ਲਾਈਵ ਹੋ ਕੇ ਗਾਲ੍ਹ ਮੰਦਾ ਵੀ ਬੋਲਿਆ ਹੈ। ਇਸ ਲਈ ਉਸ ਨੂੰ ਉਸਦੀਆਂ ਹਰਕਤਾਂ ਕਾਰਣ ਬਰਾਦਰੀ ‘ਚੋਂ ਛੇਕਿਆ ਗਿਆ। ਇਸੇ ਮਾਮਲੇ ਬਾਰੇ ਜਦ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ ਦੇ ਖਜਾਨਚੀ ਮੁਖਤਾਰ ਸਿੰਘ ਮੁੱਖਾ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿੱਲਾ ਨੂੰ ਬਰਾਦਰੀ ‘ਚੋਂ ਨਹੀਂ ਛੇਕਿਆ ਗਿਆ ਸਿਰਫ਼ ਉਸਦਾ ਹੁੱਕਾ ਪਾਣੀ ਬੰਦ ਕੀਤਾ ਗਿਆ ਹੈ। ਜਦ ਇਹ ਪੁੱਛਿਆ ਗਿਆ ਕਿ ਫੇਰ ਮੀਡੀਆ ਕਿਉਂ ਕਹਿ ਰਿਹਾ ਹੈ ਕਿ ਬਿੱਲਾ ਨੂੰ ਬਰਾਦਰੀ ਵਿੱਚੋਂ ਛੇਕਿਆ ਗਿਆ ਹੈ ਤਾਂ ਉਹ ਆਪਣੀ ਗੱਲ ਤੋਂ ਥਿੜਕਦੇ ਦਿੱਸੇ। ਪਹਿਲਾਂ ਉਨ੍ਹਾਂ ਕਿਹਾ ਕਿ ਮੀਡੀਆ ਨੇ ਆਪ ਲਿਖ ਦਿੱਤਾ ਫਿਰ ਇਕ ਦਮ ਇਹ ਕਹਿ ਦਿੱਤਾ ਕਿ ਮੀਡੀਆਂ ਨੂੰ ਪੁੱਛੋ।
ਪੜ੍ਹੋ ਇਹ ਵੀ ਖ਼ਬਰ - ਮਿੱਟੀ ਤੋਂ ਬਿਨਾਂ ਘਰ ਦੀ ਛੱਤ 'ਤੇ ਸਬਜ਼ੀਆਂ ਦੀ ਖੇਤੀ ਕਰ ਮਿਸਾਲ ਬਣਿਆ ਗੁਰਦਾਸਪੁਰ ਦਾ ਇਹ ਆਟੋਮੋਬਾਇਲ ਇੰਜੀਨੀਅਰ
ਪੰਜਾਬ ਸਰਕਾਰ ਦੇ ਪਹਿਲੇ 4 ਬਜਟ ’ਚੋਂ ਕੁਝ ਨਹੀਂ ਨਿਕਲਿਆ, 5ਵੇਂ ’ਚੋਂ ਵੀ ਨਹੀਂ ਹੋਵੇਗਾ ਕੁਝ ਹਾਸਲ: ਬੀਬੀ ਜਗੀਰ ਕੌਰ
NEXT STORY