ਅਚਾਨਕ ਅਜਿਹੇ ਵੀਡੀਓਜ਼ ਦਾ ਹੜ੍ਹ ਜਿਹਾ ਆ ਗਿਆ ਹੈ, ਜਿਨ੍ਹਾਂ ’ਚ ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਦੀ ਤਰਸਯੋਗ ਆਰਥਿਕ ਸਥਿਤੀ ਲਈ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਨਜ਼ਰ ਆਉਂਦੇ ਹਨ। ਪਾਕਿਸਤਾਨ ’ਚ ਰਹਿਣ ਵਾਲੇ ਹੀ ਨਹੀਂ, ਵਿਦੇਸ਼ਾਂ ਵਿਚ ਵਸੇ ਪਾਕਿਸਤਾਨੀ ਵੀ ਆਪਣੇ ਦੇਸ਼ ਦੀ ਵਿੱਤੀ ਸਥਿਤੀ, ਪਾਕਿਸਤਾਨੀ ਫੌਜ ਅਤੇ ਕਸ਼ਮੀਰ ਤੋਂ ਆਰਟੀਕਲ-370 ਖਤਮ ਕਰਨ ’ਤੇ ਪ੍ਰਤੀਕਿਰਿਆ ’ਚ ਵੀਡੀਓ ਬਣਾ ਰਹੇ ਹਨ।
ਇਨ੍ਹਾਂ ਵੀਡੀਓਜ਼ ਦੀ ਗਿਣਤੀ ਕਿਸ ਤਰ੍ਹਾਂ ਤੇਜ਼ੀ ਨਾਲ ਵਧੀ ਹੈ, ਇਹ ਇਕ ਵੱਖਰਾ ਮੁੱਦਾ ਹੈ ਪਰ ਇਨ੍ਹਾਂ ਤੋਂ ਇੰਨਾ ਤਾਂ ਸਾਫ ਦਿਸ ਰਿਹਾ ਹੈ ਕਿ ਭਾਰਤ ਵਲੋਂ ਕਸ਼ਮੀਰ ਤੋਂ ਆਰਟੀਕਲ-370 ਅਤੇ 35-ਏ ਨੂੰ ਹਟਾਉਣ ਅਤੇ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ’ਤੇ ਪਾਕਿਸਤਾਨੀਆਂ ਦੀ ਕੀ ਰਾਇ ਹੈ?
ਪਾਕਿ ਸਮੁੰਦਰੀ ਫੌਜ ਦੇ ਨਾਲ ਡਾਇਰੈਕਟਰ ਆਫ ਨੇਵਲ ਰਿਸਰਚ ਦੇ ਰੂਪ ’ਚ, ਭ੍ਰਿਸ਼ਟਾਚਾਰ ਰੋਕੂ ਸੰਸਥਾ ‘ਐੱਨ. ਏ. ਬੀ.’ ਦੀ ਚੇਅਰਮੈਨ ਦੇ ਰੂਪ ’ਚ ਕੰਮ ਕਰਦੀ ਇਕੋ-ਇਕ ਮਹਿਲਾ ਅਤੇ ਪਾਕਿਸਤਾਨੀ ਫੌਜ ਦੀ ਕਾਰਜਸ਼ੈਲੀ ’ਤੇ 2 ਕਿਤਾਬਾਂ ਲਿਖ ਚੁੱਕੀ ਪਾਕਿਸਤਾਨੀ ਫੌਜ ਦੀ ਮੰਨੀ-ਪ੍ਰਮੰਨੀ ਮਾਹਿਰ ਆਇਸ਼ਾ ਸਿੱਦੀਕੀ ਨੇ 12 ਅਗਸਤ ਨੂੰ ਇਕ ਇੰਟਰਵਿਊ ’ਚ ਕਿਹਾ, ‘‘ਇਹ ਅਜਿਹਾ ਹੈ ਕਿ ਤੁਸੀਂ ਕਸ਼ਮੀਰ ਸਮੱਸਿਆ ਨੂੰ ਨਾਲ ਲੈ ਕੇ ਸੁੱਤੇ ਅਤੇ ਜਾਗਣ ’ਤੇ ਪਤਾ ਲੱਗਾ ਕਿ ਚਿੰਤਾ ਕਰਨ ਲਈ ਕਸ਼ਮੀਰ ਹੀ ਨਹੀਂ ਬਚਿਆ।’’
ਉਹ ਕਹਿੰਦੀ ਹੈ, ‘‘ਪਾਕਿਸਤਾਨੀ ਜਨਤਾ ਦੇ ਦਿਮਾਗ ਵਿਚ ਇਹ ਗੱਲ ਭਰੀ ਜਾਂਦੀ ਰਹੀ ਹੈ ਕਿ ਦੇਸ਼ ਵਿਚ ਸਿਰਫ ਫੌਜ ਹੀ ਇਕੋ-ਇਕ ਭਰੋਸੇਮੰਦ ਸੰਸਥਾ ਹੈ। ਨਾਸ਼ਤੇ ਲਈ ਖਾਣ-ਪੀਣ ਦੀਆਂ ਚੀਜ਼ਾਂ, ਫਿਲਮਾਂ, ਟੀ. ਵੀ. ਸੀਰੀਅਲਜ਼, ਖਾਦ ਆਦਿ ਹਰ ਤਰ੍ਹਾਂ ਦੀਆਂ ਚੀਜ਼ਾਂ ਫੌਜ ਬਣਾਉਂਦੀ ਹੈ ਅਤੇ ਕੁਝ ਹੋਰਨਾਂ ਨੂੰ ਸਪਾਂਸਰ ਵੀ ਕਰਦੀ ਹੈ। ਯੂਨੀਵਰਸਿਟੀ ਵਿਦਿਆਰਥੀਆਂ ਦੀ ਸੋਚ ਬਦਲ ਕੇ ਭਾਰਤ ਵਿਰੋਧੀ ਮੁਹਿੰਮਾਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ, ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਖੋਲ੍ਹ ਕੇ ਉਹ ਸਭ ਪੋਸਟ ਕਰਨ ਲਈ ਕਿਹਾ ਜਾਂਦਾ ਹੈ, ਜੋ ਫੌਜ ਚਾਹੁੰਦੀ ਹੈ।’’
ਪਾਕਿਸਤਾਨ ਦੇ ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਭਾਰਤ ਨਾਲ ਲੜਨ ਦੇ ਨਾਂ ’ਤੇ ਪਾਕਿਸਤਾਨ ਦੀ ਫੌਜ ਟੈਕਸ ਤੋਂ ਹੋਣ ਵਾਲੀ ਆਮਦਨ ਦਾ ਵੱਡਾ ਹਿੱਸਾ ਅਤੇ ਹੋਰ ਧਨ ਵਸੂਲ ਕੇ ਖ਼ੁਦ ਨੂੰ ਅਮੀਰ ਕਰਦੀ ਰਹੀ ਹੈ।
ਹੁਣ ਪਾਕਿਸਤਾਨ ਦੀ ਫੌਜ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਤਰ੍ਹਾਂ ਜਵਾਬ ਦੇਵੇ, ‘‘ਕੀ ਉਹ ਕਹੇ ਕਿ ਉਸ ਨੂੰ ਨਹੀਂ ਪਤਾ ਸੀ ਕਿ ਦਿੱਲੀ ’ਚ ਕੀ ਹੋ ਰਿਹਾ ਹੈ?’’ (ਜਿਵੇਂ ਉਸ ਸਮੇਂ ‘ਪਤਾ ਨਹੀਂ’ ਪਤਾ ਸੀ ਕਿ ਬਿਨ ਲਾਦੇਨ ਅਟਕ ਵਿਚ ਰਹਿ ਰਿਹਾ ਸੀ) ਜਾਂ ਉਹ ਇਹ ਕਹੇ ਕਿ ਉਸ ਨੂੰ ਇਸ ਦਾ ਪਤਾ ਤਾਂ ਸੀ ਪਰ ਉਸ ਨੇ ਖ਼ੁਦ ਜਵਾਬ ਨਾ ਦੇਣ ਦਾ ਫੈਸਲਾ ਕੀਤਾ। ਇਨ੍ਹਾਂ ਦੋਵਾਂ ਦਲੀਲਾਂ ਨਾਲ ਪਾਕਿ ਫੌਜ ਦੀ ਦਿੱਖ ਨੂੰ ਧੱਕਾ ਲੱਗੇਗਾ। ਅੱਜ ਬਹੁਤ ਜ਼ਿਆਦਾ ਮਹਿੰਗਾਈ ਅਤੇ ਘੱਟ ਆਮਦਨ ਵਿਚਾਲੇ ਮੁਸ਼ਕਿਲ ਹਾਲਾਤ ਵਿਚ ਫਸਿਆ ਆਮ ਪਾਕਿਸਤਾਨੀ ਮਹਿਸੂਸ ਕਰਦਾ ਹੈ ਕਿ ਪਾਕਿ ਫੌਜ ਭਾਰਤੀ ਫੌਜ ਨਾਲ ਲੜ ਅਤੇ ਜਿੱਤ ਨਹੀਂ ਸਕਦੀ।
ਜਿੱਥੇ ‘ਟੈਰੇਰਿਸਤਾਨ’ ਪਾਕਿ ਮਕਬੂਜ਼ਾ ਕਸ਼ਮੀਰ ਨੇ ਜੇਹਾਦ ਦਾ ਸੱਦਾ ਦਿੱਤਾ ਹੈ, ਉਥੇ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 14 ਅਗਸਤ ਨੂੰ ਆਪਣੇ ਆਜ਼ਾਦੀ ਦਿਵਸ ’ਤੇ ਪੀ. ਓ. ਕੇ. ਦੀ ਰਾਜਧਾਨੀ ’ਚ ਕਿਹਾ ਕਿ ਉਹ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਹੀ ਨਹੀਂ, ਸਾਰੇ ਕੌਮਾਂਤਰੀ ਮੰਚਾਂ ’ਤੇ ਲੈ ਜਾਣਗੇ।
ਅਜਿਹੇ ਵਿਚ ਪਾਕਿਸਤਾਨ ਦੀ ਅਸਲੀ ਸ਼ਾਸਕ ਪਾਕਿ ਸੈਨਾ ਦੇ ਕੋਲ ਕਿਹੜੇ ਬਦਲ ਹਨ? ਸਿਰਫ ਇਕ, ਸਖਤੀ ਨਾਲ ਦਮਨ।
ਪਾਕਿਸਤਾਨੀ ਪੱਤਰਕਾਰ ਅਨੁਸਾਰ ਉਹ ਫੌਜ ਜਾਂ ਇਸ ਦੀਆਂ ਨੀਤੀਆਂ ’ਤੇ ਸਵਾਲ ਉਠਾਉਣ ਵਾਲੇ ਕਿਸੇ ਵੀ ਪੱਤਰਕਾਰ ਜਾਂ ਉਦਾਰਵਾਦੀ ਦਾ ਖੂਬ ਦਮਨ ਕਰੇਗੀ। ਅਸਲ ਵਿਚ ਅਮਰੀਕਾ ਅਤੇ ਕੌਮਾਂਤਰੀ ਮੁੱਦਰਾ ਫੰਡ ਤੋਂ ਕਰਜ਼ਾ ਹਾਸਿਲ ਕਰਨ ਲਈ ਪਾਕਿਸਤਾਨ ਲਈ ਅੱਤਵਾਦੀ ਸਮੂਹਾਂ ’ਤੇ ਕਾਰਵਾਈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਜ਼ਰੂਰੀ ਹੈ।
ਸ਼ਾਇਦ ਅੱਤਵਾਦ ਫੈਲਾਉਣ ਵਾਲਿਆਂ ਨੂੰ ਤਾਂ ਗ੍ਰਿਫਤਾਰ ਨਾ ਕੀਤਾ ਜਾਵੇ ਪਰ ਫੌਜ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਜਾਂ ਵਿਰੋਧ ਕਰਨ ਵਾਲਿਆਂ ਨੂੰ ਦਹਿਸ਼ਤਗਰਦ ਦੱਸ ਕੇ ਹਿਰਾਸਤ ਵਿਚ ਲਿਆ ਜਾ ਸਕਦਾ ਹੈ।
ਪਾਕਿਸਤਾਨੀ ਫੌਜ ਅਤੇ ਆਈ. ਐੱਸ. ਆਈ. ਵਲੋਂ ਭਾਰਤ 'ਚ ਮਸਜਿਦਾਂ 'ਤੇ ਹਮਲੇ ਦੀ ਸਾਜ਼ਿਸ਼
NEXT STORY