ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮਨ ਨੇ 31 ਜੁਲਾਈ ਨੂੰ ਕਿਹਾ ਕਿ ਸਿਲਹਟ ’ਚ ਇਕ ਹਵਾਈ ਅੱਡੇ ਦੇ ਟਰਮੀਨਲ ਦੀ ਉਸਾਰੀ ਦਾ ਠੇਕਾ ਉੱਚ ਬੋਲੀ ਕਾਰਨ ਇਕ ਭਾਰਤੀ ਫਰਮ ਨੂੰ ਨਹੀਂ ਦਿੱਤਾ ਗਿਆ ਅਤੇ ਇਸੇ ਕਾਰਨ ਇਕ ਚੀਨੀ ਫਰਮ ਕੋਲ ਚਲਾ ਗਿਆ।
ਉਨ੍ਹਾਂ ਨੇ ਕਿਹਾ, ‘‘ਮੈਂ ਜੋ ਸੁਣਿਆ ਹੈ, ਉਸ ਦੇ ਮੁਤਾਬਕ ਚੀਨੀ ਤਕਨੀਕੀ ਤੌਰ ’ਤੇ ਵੱਧ ਯੋਗ ਹਨ ਅਤੇ ਉਨ੍ਹਾਂ ਦੀਅਾਂ ਦਰਾਂ ਸਭ ਤੋਂ ਘੱਟ ਹਨ। ਭਾਰਤ ਦੀ ਪੇਸ਼ਕਸ਼ ਬਹੁਤ ਮਹਿੰਗੀ ਸੀ ਅਤੇ ਇਸ ਕਾਰਨ ਉਹ ਇਸ ਹਵਾਈ ਅੱਡੇ ਦੇ ਟਰਮੀਨਲ ਦੀ ਉਸਾਰੀ ਕਰਨ ਦਾ ਮੌਕਾ ਨਹੀਂ ਹਾਸਲ ਕਰ ਸਕਣਗੇ।’’
ਭਾਰਤ ਅਤੇ ਚੀਨ ਦਰਮਿਆਨ ਜਾਰੀ ਅੜਿੱਕੇ ਨੇ ਨਵੀਂ ਦਿੱਲੀ ਅਤੇ ਢਾਕਾ ਦਰਮਿਆਨ ਦੋ-ਪੱਖੀ ਸਬੰਧਾਂ ਦੇ ਸੰਭਾਵਿਤ ਟੁੱਟਣ ਦੇ ਖਦਸ਼ਿਅਾਂ ਨੂੰ ਜਨਮ ਦਿੱਤਾ ਹੈ। ਆਬਜ਼ਰਵਰਾਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਬੰਗਲਾਦੇਸ਼ ’ਚ ਵਧਦੇ ਪ੍ਰਭਾਵ ਦਾ ਹੱਥ ਹੈ।
ਚੀਨ ਦੇ ਸ਼ਾਸਕ ਕੁਝ ਸਮੇਂ ਤੋਂ ਖਾਸ ਕਰ ਕੇ ਕੋਰੋਨਾ ਵਾਇਰਸ ਦੌਰਾਨ ਬੰਗਲਾਦੇਸ਼ ਨਾਲ ਸਬੰਧ ਸੁਧਾਰਨ ’ਤੇ ਕੰਮ ਕਰ ਰਹੇ ਹਨ।
ਇਸ ਮਹੀਨੇ ਤੋਂ ਬਾਅਦ ਚੀਨ ਬੰਗਲਾਦੇਸ਼ ਦੀ 97 ਫੀਸਦੀ ਬਰਾਮਦ ਨੂੰ ਆਪਣੇ ਦੇਸ਼ ’ਚ ਬਿਨਾਂ ਫੀਸ ਦਾਖਲ ਕਰਨ ਦੀ ਇਜਾਜ਼ਤ ਦੇਵੇਗਾ। ਜੂਨ ’ਚ ਸ਼ੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਰਮਿਆਨ ਫੋਨ ’ਤੇ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ।
ਇਸ ਕਦਮ ਦੇ ਨਾਲ 8256 ਬੰਗਲਾਦੇਸ਼ੀ ਵਸਤੂਅਾਂ ਨੂੰ ਚੀਨੀ ਬਾਜ਼ਾਰਾਂ ’ਚ ਡਿਊਟੀ ਫ੍ਰੀ ਐਕਸੈੱਸ ਮਿਲੇਗਾ, ਜਿਸ ਨਾਲ ਬੰਗਲਾਦੇਸ਼ ਨੂੰ ਇਕ ਲੱਖ ਕਰੋੜ ਯੁਆਨ ਦਾ ਫਾਇਦਾ ਹੋਵੇਗਾ। ਹਾਲਾਂਕਿ ਚੀਨ ਇਸ ਤੋਂ ਕਿਤੇ ਵੱਧ ਸਾਮਾਨ ਬੰਗਲਾਦੇਸ਼ ਦੇ ਬਾਜ਼ਾਰਾਂ ’ਚ ਉਤਾਰ ਰਿਹਾ ਹੈ।
ਢਾਕਾ ਕੋਲ ਇਕ ਮੈਗਾ ਸਮਾਰਟ ਸਿਟੀ ਵਿਕਸਿਤ ਕਰਨ ਤੋਂ ਲੈ ਕੇ ਪੂਰਬੀ ਬੰਗਲਾਦੇਸ਼ ਦੇ ਸਿਲਹਟ ’ਚ ਇਕ ਹਵਾਈ ਅੱਡੇ ਦੀ ਉਸਾਰੀ ਤਕ, ਇਕ ਵਧਦੇ ਰੱਖਿਆ ਸਬੰਧ ਤੋਂ ਇਲਾਵਾ ਚੀਨ ਬੰਗਲਾਦੇਸ਼ ’ਚ ਡੂੰਘਾ ਪ੍ਰਭਾਵ ਪਾ ਰਿਹਾ ਹੈ।
ਪੇਈਚਿੰਗ ਹੁਣ ਢਾਕਾ ’ਤੇ ਕੁਝ ਆਕਰਸ਼ਕ ਬੁਨਿਆਦੀ ਢਾਂਚੇ ਅਤੇ ਕੁਨੈਕਟੀਵਿਟੀ ਪ੍ਰਾਜੈਕਟਾਂ ਨੂੰ ਸੌਂਪਣ ਦਾ ਦਬਾਅ ਬਣਾਏਗਾ।
ਨੇਪਾਲ ਤੋਂ ਲੈ ਕੇ ਬੰਗਲਾਦੇਸ਼ ਤਕ ਚੀਨ ਇਕ-ਇਕ ਕਰਕੇ ਭਾਰਤ ਦੇ ਸਾਰੇ ਗੁਆਂਢੀਅਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਭਾਰਤ-ਬੰਗਲਾਦੇਸ਼ ਵਿਸ਼ਾ ਮਾਹਿਰਾਂ ਦੇ ਅਨੁਸਾਰ, ‘‘ਹੁਣ ਚਿੰਤਾ ਦੀ ਗੱਲ ਇਹ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਨੇ ਪਾਕਿਸਤਾਨ ਦੇ ਬੰਗਲਾਦੇਸ਼ ’ਚ ਪ੍ਰਵੇਸ਼ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।’’
ਪੇਈਚਿੰਗ ਨੂੰ ਵੀ ਇਸ ਤੋਂ ਬਿਹਤਰ ਸਮਾਂ ਨਹੀਂ ਮਿਲ ਸਕਦਾ ਸੀ ਕਿਉਂਕਿ ਢਾਕਾ ਇਸ ਸਮੇਂ ਨਵੀਂ ਦਿੱਲੀ ਨਾਲ ਨਾਰਾਜ਼ ਹੈ। ਹਾਲਾਂਕਿ ਭਾਰਤ ਅਤੇ ਬੰਗਲਾਦੇਸ਼ ਇਕ ਸੱਭਿਆਚਾਰਕ ਅਤੇ ਇਤਿਹਾਸਕ ਬੰਧਨ ਦੇ ਨਾਲ ਮਹੱਤਵਪੂਰਨ ਆਰਥਿਕ ਸਬੰਧਾਂ ਨੂੰ ਸਾਂਝਾ ਕਰਦੇ ਹਨ ਪਰ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਹੁੰਦਿਆਂ ਬੰਗਲਾਦੇਸ਼ ਦੀ ਸਰਕਾਰ ਅਤੇ ਜਨਤਾ ਭਾਰਤ ਤੋਂ ਦੂਰੀ ਬਣਾਉਣਾ ਚਾਹੁੰਦੀ ਹੈ। ਬੰਗਲਾਦੇਸ਼ੀ ਪ੍ਰਵਾਸੀਅਾਂ ਨੂੰ ਸਿਓਂਕ ਕਹਿਣਾ ਵੀ ਉਨ੍ਹਾਂ ਨੂੰ ਚੰਗਾ ਨਹੀਂ ਲੱਗਾ।
ਹਾਲ ਹੀ ’ਚ ਲੱਗਭਗ ਦੋ ਹਫਤੇ ਪਹਿਲਾਂ ਬੰਗਲਾਦੇਸ਼ ਨੇ ਭਾਰਤੀ ਸਾਮਾਨ ਨਾਲ ਭਰੀਅਾਂ ਕਿਸ਼ਤੀਅਾਂ ਨੂੰ ਚਿਟਗਾਂਵ ਪੋਰਟ ’ਤੇ ਉਤਰਨ ਦੀ ਇਜਾਜ਼ਤ ਦਿੱਤੀ ਹੈ। ਇਹ 1971 ਦੇ ਬਾਅਦ ਤੋਂ ਹੁਣ ਪਹਿਲੀ ਵਾਰ ਹੋਇਆ ਹੈ। ਅਜਿਹੇ ’ਚ ਇਹ ਸੋਚਣਾ ਗਲਤ ਨਹੀਂ ਹੋਵੇਗਾ ਕਿ ਬੰਗਲਾਦੇਸ਼-ਭਾਰਤ ਸਬੰਧ ਅਜੇ ਪੂਰੀ ਤਰ੍ਹਾਂ ਖਰਾਬ ਨਹੀਂ ਹੋਏ ਹਨ ਪਰ ਭਾਰਤ ਨੂੰ ਬੰਗਲਾਦੇਸ਼ ਨਾਲ ਮਜ਼ਬੂਤ ਸਬੰਧਾਂ ਲਈ ਸਖਤ ਮਿਹਨਤ ਕਰਨੀ ਪਵੇਗੀ।
ਹੁਣ ਨੇਪਾਲ ਦੇ ਵਿਦੇਸ਼ ਮੰਤਰੀ ਨੇ ਲਾਇਆ ਭਾਰਤ ਸਰਕਾਰ ’ਤੇ ਸਬੰਧ ਨਾ ਸੁਧਾਰਨ ਦਾ ਦੋਸ਼
NEXT STORY